ਜ਼ਮੀਨ ਵੇਚਣ ਦਾ ਝਾਂਸਾ ਦੇ ਕੇ ਕੀਤੀ 10.50 ਲੱਖ ਰੁਪਏ ਦੀ ਧੋਖਾਦੇਹੀ

Saturday, Oct 19, 2024 - 04:06 AM (IST)

ਜ਼ਮੀਨ ਵੇਚਣ ਦਾ ਝਾਂਸਾ ਦੇ ਕੇ ਕੀਤੀ 10.50 ਲੱਖ ਰੁਪਏ ਦੀ ਧੋਖਾਦੇਹੀ

ਪਟਿਆਲਾ (ਬਲਜਿੰਦਰ)- ਥਾਣਾ ਤ੍ਰਿਪੜੀ ਦੀ ਪੁਲਸ ਨੇ ਜ਼ਮੀਨ ਵੇਚਣ ਦਾ  ਝਾਂਸਾ ਦੇ ਕੇ 10 ਲੱਖ 50 ਹਜ਼ਾਰ ਰੁਪਏ ਦੀ ਧੋਖਾਦੇਹੀ ਦੇ ਦੋਸ਼ ’ਚ 4 ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਡੀਲਰ ਅਵਤਾਰ ਸਿੰਘ ਪੁੱਤਰ ਨਛੱਤਰ ਸਿੰਘ, ਹਰਪ੍ਰੀਤ ਸਿੰਘ  ਪੁੱਤਰ ਦਿਆਲ ਸਿੰਘ ਵਾਸੀਆਨ ਪਿੰਡ ਕਰਹਾਲੀ ਸਾਹਿਬ, ਪ੍ਰੀਤ ਅਮਨ ਪੁੱਤਰ ਪ੍ਰੇਮ ਚੰਦ ਵਾਸੀ  ਸੁਨਾਮੀ ਗੇਟ ਪਟਿਆਲਾ, ਅਤੇ ਨਸੀਬ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਅਲੀਪੁਰ ਜੱਟਾਂ  ਸ਼ਾਮਲ ਹਨ।

ਇਸ ਮਾਮਲੇ ’ਚ  ਮਨਿੰਦਰ ਸਿੰਘ ਪੁੱਤਰ ਲਖਵਿੰਦਰ  ਸਿੰਘ ਵਾਸੀ ਗਲੀ ਨੰ. 4 ਕਮਲ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਮਿਲੀਭੁਗਤ ਕਰ ਕੇ ਸ਼ਿਕਾਇਤਕਰਤਾ ਨੂੰ ਜ਼ਮੀਨ ਦਾ ਵੇਚਣ ਦਾ ਝਾਂਸਾ ਦੇ ਕੇ  ਗਿਰਦਾਵਰੀ, ਨਕਸ਼ੇ ਨਾਲ ਛੇਡ਼ਛਾਡ਼ ਕਰ ਕੇ ਅਤੇ ਫਰਜ਼ੀ ਜ਼ਮੀਨ ਮਾਲਕ ਖਡ਼੍ਹਾ ਕਰ ਕੇ ਸ਼ਿਕਾਇਤਕਰਤਾ ਨਾਲ 10,50,000 ਦੀ ਠੱਗੀ ਮਾਰੀ ਹੈ। ਪੁਲਸ ਨੇ ਪਡ਼ਤਾਲ ਤੋਂ ਬਾਅਦ ਉਕਤ  ਵਿਅਕਤੀਆਂ ਖਿਲਾਫ 419, 420, 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਕਾਰਵਾਈ  ਸ਼ੁਰੂ ਕਰ ਦਿੱਤੀ ਹੈ। 


author

Inder Prajapati

Content Editor

Related News