ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲਾ ਪਹੁੰਚਿਆ ਜੇਲ

Sunday, Aug 05, 2018 - 06:45 AM (IST)

ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲਾ ਪਹੁੰਚਿਆ ਜੇਲ

ਜਲੰਧਰ, (ਮਹੇਸ਼)- ਐੱਮ. ਈ. ਐੱਸ. ’ਚ ਦਰਜਾਚਾਰ ਕਰਮਚਾਰੀ ਦੀ ਨੌਕਰੀ ਲਵਾਉਣ ਦੇ ਨਾਂ ’ਤੇ  ਠੱਗੀ ਕਰਨ ਵਾਲੇ ਮੁਲਜ਼ਮ  ਰਮੇਸ਼ ਕੁਮਾਰ  ਵਾਸੀ ਦਕੋਹਾ, ਜਲੰਧਰ ਪੁਲਸ  ਦੇ ਇਕ ਦਿਨ ਦੇ  ਰਿਮਾਂਡ ਤੋਂ ਬਾਅਦ ਅੱਜ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ,  ਜਿਥੇ   ਉਸ ਨੂੰ ਜੂਡੀਸ਼ੀਅਲ ਰਿਮਾਂਡ ’ਤੇ  ਜੇਲ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਐੱਸ.  ਐੱਚ. ਓ. ਨੇ ਦੱਸਿਆ ਕਿ ਪੁਲਸ ਨੇ ਏਕਤਾ ਨਗਰ ਫੇਸ-2  ਵਾਸੀ   ਸਰਬਜੀਤ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ  ਵਿਰੁੱਧ ਕੇਸ ਦਰਜ ਕੀਤਾ ਸੀ। ਮੁਲਜ਼ਮ ਨੌਕਰੀ ਲਗਵਾਉਣ ਦੇ ਨਾਂ ’ਤੇ ਲੋਕਾਂ ਤੋਂ 30 ਹਜ਼ਾਰ ਰੁਪਏ ਅਡਵਾਂਸ ਅਤੇ ਨੌਕਰੀ ਲੱਗਣ ਤੋਂ ਬਾਅਦ ’ਚ 1.50 ਲੱਖ ਰੁਪਏ ਲੈਂਦਾ ਸੀ। 
 


Related News