Land Cruiser ਵੇਚਣ ਦੇ ਨਾਂ ''ਤੇ 92 ਲੱਖ ਰੁਪਏ ਦੀ ਠੱਗੀ!

Wednesday, Aug 26, 2026 - 02:47 PM (IST)

Land Cruiser ਵੇਚਣ ਦੇ ਨਾਂ ''ਤੇ 92 ਲੱਖ ਰੁਪਏ ਦੀ ਠੱਗੀ!

ਲੁਧਿਆਣਾ (ਰਾਜ): ਮਹਾਨਗਰ ਵਿਚ ਲਗਜ਼ਰੀ ਟਿਓਟਾ ਲੈਂਡ ਕ੍ਰੂਜ਼ਰ ਕਾਰ ਵੇਚਣ ਦਾ ਝਾਂਸਾ ਦੇ 92 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਆਪਸ ਵਿਚ ਮਿਲੀਭੁਗਤ ਕਰ ਕੇ ਇਕ ਮੁਲਜ਼ਮ ਨੂੰ ਭਰੋਸੇ ਵਿਚ ਲਿਆ ਤੇ ਲੱਖਾਂ ਰੁਪਏ ਠੱਗਣ ਤੋਂ ਬਾਅਦ ਨਾ ਤਾਂ ਗੱਡੀ ਉਸ ਦੇ ਨਾਂ ਕੀਤੀ ਤੇ ਨਾ ਹੀ ਰਕਮ ਵਾਪਸ ਕੀਤੀ। ਪੀੜਥ ਰਵਿੰਦਰਰ ਕੁਮਾਰ ਦੀ ਸ਼ਿਕਾਇਤ 'ਤੇ ਹੋਈ ਜਾਂਚ ਮਗਰੋਂ ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਗੱਡੀ ਵੇਚਣ ਦਾ ਸੌਦਾ ਕੀਤਾ ਸੀ ਤੇ 92 ਲੱਖ ਰੁਪਏ ਲੈ ਲਏ। ਇਸ ਮਗਰੋਂ ਉਨ੍ਹਾਂ ਦੀ ਨੀਅਤ ਬਦਲ ਗਈ ਤੇ ਉਨ੍ਹਾਂ ਨੇ ਨਾ ਤਾਂ ਗੱਡੀ ਉਸ ਦੇ ਨਾਂ ਕੀਤੀ ਤੇ ਨਾ ਹੀ ਰਕਮ ਵਾਪਸ ਕੀਤੀ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਐੱਫ. ਆਈ. ਆਰ. ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਤੇ ਲੈਣ-ਦੇਣ ਦੀ ਪੜਤਾਲ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। 


author

Anmol Tagra

Content Editor

Related News