ਸਰਕਾਰੀ ਨੌਕਰੀ ਲਈ ਬਣਾ ਕੇ ਦਿੱਤੀਆਂ ਜਾਅਲੀ ਡਿਗਰੀਆਂ, ਲਾ ਗਿਆ ਲੱਖਾਂ ਰੁਪਏ ਦਾ ਚੂਨਾ
Wednesday, Sep 04, 2024 - 04:06 PM (IST)
ਭਵਾਨੀਗੜ੍ਹ (ਵਿਕਾਸ)- ਸਰਕਾਰੀ ਨੌਕਰੀ ਲਈ ਜਾਅਲੀ ਡਿਗਰੀਆਂ ਤਿਆਰ ਕਰਵਾ ਕੇ ਨੌਕਰੀ ਦਾ ਝਾਂਸਾ ਦੇ ਕੇ ਦੋ ਲੋਕਾਂ ਨਾਲ 14 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਪੁਲਸ ਨੇ 2 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਹੋਵੇਗਾ ਜਾਮ! ਸਫ਼ਰ 'ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਦੀਪ ਸਿੰਘ ਵਾਸੀ ਘਰਾਚੋਂ ਤੇ ਕੁਲਵੀਰ ਸਿੰਘ ਵਾਸੀ ਝਨੇੜੀ ਨੇ ਦੱਸਿਆ ਕਿ ਕਾਲਾ ਸਿੰਘ ਵਾਸੀ ਪਿੰਡ ਖਿੜਕਿਆਵਾਲਾ (ਮੁਕਤਸਰ) ਤੇ ਸੁਨੀਲ ਕੁਮਾਰ ਵਾਸੀ ਘਰਾਚੋਂ (ਭਵਾਨੀਗੜ੍ਹ) ਨੇ ਕਥਿਤ ਰੂਪ ਵਿਚ ਏ.ਐੱਲ.ਐੱਮ. ਦੀ ਸਰਕਾਰੀ ਨੌਕਰੀ ਲਈ ਆਈ.ਟੀ.ਆਈ. ਦੀ ਜਾਅਲੀ ਡਿਗਰੀਆਂ ਇੰਦਰਾ ਗਾਂਧੀ ਇੰਸਟੀਚਿਊਟ ਗੁੜਗਾਓਂ ਤੋਂ ਤਿਆਰ ਕਰਵਾ ਕੇ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 14 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਉਕਤ ਕਾਲਾ ਸਿੰਘ ਤੇ ਸੁਨੀਲ ਕੁਮਾਰ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8