ਵਿਆਹ ਤੋਂ ਬਾਅਦ ਕੁੜੀ ਨੂੰ ਅਮਰੀਕਾ ਲਿਜਾ ਕੇ ਮਾਂ-ਪੁੱਤ ਨੇ ਕੀਤੀ ਇਹ ਘਟੀਆ ਕਰਤੂਤ
Thursday, Oct 15, 2020 - 02:49 PM (IST)
ਕਪੂਰਥਲਾ (ਭੂਸ਼ਣ/ਮਲਹੋਤਰਾ)— ਅਮਰੀਕਾ 'ਚ ਰਹਿੰਦੀ ਆਪਣੀ ਪਤਨੀ ਨੂੰ ਛੱਡਣ ਦੇ ਮਾਮਲੇ 'ਚ ਥਾਣਾ ਐੱਨ. ਆਰ. ਆਈ. ਪੁਲਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਵੇਂ ਮੁਲਜ਼ਮ ਆਪਸ 'ਚ ਮਾਂ-ਬੇਟਾ ਹਨ। ਜਾਣਕਾਰੀ ਅਨੁਸਾਰ ਸੁਰਜੀਤ ਕੌਰ ਪੱਡਾ ਪਤਨੀ ਅਮਰਜੀਤ ਸਿੰਘ ਵਾਸੀ ਕਪੂਰਥਲਾ ਹਾਲ ਵਾਸੀ ਨੀਦਰਲੈਂਡ ਨੇ ਏ. ਡੀ. ਜੀ. ਪੀ. (ਐੱਨ. ਆਰ. ਆਈ.) ਨੂੰ ਦੱਸਿਆ ਸੀ ਕਿ ਉਹ ਨੀਦਰਲੈਂਡ 'ਚ ਰਹਿੰਦੀ ਹੈ, ਉਸ ਨੇ ਆਪਣੀ ਬੇਟੀ ਉਪਦੇਸ਼ ਕੌਰ ਦਾ ਵਿਆਹ ਗੁਰਪ੍ਰੀਤ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਕੰਗਣਾ, ਸ਼ਾਹਕੋਟ ਜ਼ਿਲਾ ਜਲੰਧਰ ਦੇ ਨਾਲ 8 ਅਕਤੂਬਰ 2014 ਨੂੰ ਲਾਸ ਏਜੰਲਸ ਕੈਲੀਫੋਰਨੀਆ (ਅਮਰੀਕਾ) 'ਚ ਕੀਤਾ ਸੀ। ਉਨ੍ਹਾਂ ਉੱਥੇ ਆਪਣੇ ਵਿਆਹ ਨੂੰ ਰਜਿਸਟਰ ਕਰਵਾਇਆ ਸੀ।
ਇਹ ਵੀ ਪੜ੍ਹੋ: ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਬਾਅਦ 'ਚ ਉਨ੍ਹਾਂ ਦੇ ਦੋਵੇਂ ਪਰਿਵਾਰ ਵਿਆਹ ਦੀਆਂ ਰਸਮਾਂ ਲਈ ਭਾਰਤ ਆ ਗਏ ਸਨ। ਜਿੱਥੇ ਉਸ ਦੀ ਲੜਕੀ ਉਪਦੇਸ਼ ਕੌਰ ਦਾ ਗੁਰਪ੍ਰੀਤ ਸਿੰਘ ਨਾਲ ਵਿਆਹ ਮਾਡਲ ਟਾਊਨ ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਹੋਇਆ ਸੀ। ਵਿਆਹ ਦੇ ਸਮੇਂ ਉਨ੍ਹਾਂ ਉਸ ਦੇ ਪਤੀ ਦੀ ਮਾਂ ਸੁਰਿੰਦਰ ਕੌਰ ਅਤੇ ਪਤੀ ਨੂੰ ਕਾਫ਼ੀ ਮਾਤਰਾ 'ਚ ਸੋਨੇ ਦੇ ਗਹਿਣੇ ਦਿੱਤੇ ਸਨ ਅਤੇ ਵਿਆਹ 'ਚ ਭਾਰੀ ਖਰਚ ਵੀ ਕੀਤਾ ਸੀ। ਜਿਸ ਦੌਰਾਨ ਉਸ ਦੇ ਪਰਿਵਾਰ ਦਾ ਵਿਆਹ 'ਤੇ 1.60 ਕਰੋੜ ਰੁਪਏ ਖਰਚ ਆਇਆ ਸੀ। ਜਿਸ ਦੇ ਬਾਅਦ ਉਨ੍ਹਾਂ ਦਾ ਪਰਿਵਾਰ ਵਾਪਸ ਵਿਦੇਸ਼ ਚਲਾ ਗਿਆ। ਅਮਰੀਕਾ ਜਾ ਕੇ ਉਸ ਦੀ ਬੇਟੀ ਉਪਦੇਸ਼ ਕੌਰ ਨੇ ਸਟੋਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਉਸ ਦੇ ਕੰਮ ਦੇ ਬਦਲੇ ਉਸ ਨੂੰ ਪੈਸੇ ਨਹੀਂ ਦਿੱਤੇ ਗਏ। ਜਿਸ ਦੌਰਾਨ ਉਸ ਦੀ ਬੇਟੀ ਨੇ ਕੇਸ ਕੀਤਾ।
ਇਹ ਵੀ ਪੜ੍ਹੋ: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਕੇਸ ਦੌਰਾਨ ਉਸ ਦੀ ਬੇਟੀ ਨੂੰ 1 ਲੱਖ 35 ਹਜ਼ਾਰ ਡਾਲਰ ਸੈਟਲਮੈਂਟ ਐਗਰੀਮੈਂਟ ਦੇ ਮਾਰਫਤ ਮਿਲੇ, ਜਿਸ ਦੌਰਾਨ ਉਸ ਦੀ ਬੇਟੀ ਉਪਦੇਸ਼ ਕੌਰ ਦਾ ਸਾਰਾ ਇਸਤਰੀ ਧੰਨ ਉਸ ਦੇ ਪਤੀ ਅਤੇ ਸੱਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉਸ ਨੂੰ ਅਮਰੀਕਾ 'ਚ ਛੱਡ ਦਿੱਤਾ। ਜਿਸ ਕਾਰਨ ਉਸ ਨੂੰ ਨਿਆਂ ਲਈ ਏ. ਡੀ. ਜੀ. ਪੀ. (ਐੱਨ. ਆਰ. ਆਈ.) ਦੇ ਕੋਲ ਗੁਹਾਰ ਲਗਾਉਣੀ ਪਈ।
ਏ. ਡੀ. ਜੀ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਐੱਨ. ਆਰ. ਆਈ. ਕਪੂਰਥਲਾ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਸੁਰਿੰਦਰ ਕੌਰ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਲੱਗੇ ਸਭ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ 'ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਹੁਣ ਆਸਾਨੀ ਨਾਲ ਮਿਲੇਗਾ ਸਕੂਲ ਛੱਡਣ ਦਾ ਸਰਟੀਫਿਕੇਟ, ਪੰਜਾਬ ਸਰਕਾਰ ਨੇ ਕੀਤਾ ਖ਼ਾਸ ਉਪਰਾਲਾ