ਮਹਿੰਗਾ ਪਿਆ ਬੀਬੀ ਸਰਪੰਚ ਨੂੰ ਕਾਗਜ਼ ''ਤੇ ATM ਕੋਡ ਲਿਖਣਾ, ਥਾਣੇ ਪਹੁੰਚਣ ਤੋਂ ਪਹਿਲਾਂ ਉੱਡੀ ਹਜ਼ਾਰਾਂ ਦੀ ਨਕਦੀ

Thursday, Jul 23, 2020 - 11:27 PM (IST)

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਸ਼ਹਿਰ ਦੇ ਸਭ ਤੋਂ ਰੁਝੇ ਹੋਏ ਚੋਰਾਹੇ ਮਹਾਰਾਣਾ ਪ੍ਰਤਾਪ ਚੌਕ 'ਤੇ ਬਾਈਕ ਸਵਾਰ ਝਪਟਮਾਰ ਬੀਬੀ ਸਰਪੰਚ ਦੀ ਕਾਰ 'ਚ ਪਏ ਪਰਸ ਨੂੰ ਉਸ ਦੇ ਸਾਹਮਣੇ ਵੀ ਉਡਾ ਕੇ ਮੌਕੇ ਤੋਂ ਫਰਾਰ ਹੋ ਗਏ। ਝਪਟਮਾਰ ਦੇ ਪਰਸ ਉਡਾਉਣ ਨੂੰ ਲੈ ਕੇ ਪਰੇਸ਼ਾਨ ਬੀਬੀ ਸਰਪੰਚ ਸੁਨੀਤਾ ਰਾਣੀ ਆਪਣੀ ਸ਼ਿਕਾਇਤ ਲੈ ਕੇ ਅਜੇ ਥਾਣਾ ਮਾਡਲ ਟਾਊਨ ਪਹੁੰਚੀ ਹੀ ਸੀ ਕਿ ਉਨ੍ਹਾਂ ਦੇ ਮੋਬਾਇਲ 'ਤੇ ਸੰਦੇਸ਼ ਆ ਗਿਆ ਕਿ ਤੁਹਾਡੇ ਖਾਤੇ 'ਚੋਂ ਏ. ਟੀ. ਐੱਮ. ਦੀ ਮਦਦ ਨਾਲ 25 ਹਜ਼ਾਰ ਰੁਪਏ ਨਿਕਲੇ ਹਨ।

ਇਹ ਵੀ ਪੜ੍ਹੋ: ਅਕਾਲੀ ਦਲ ਨੂੰ ਵੱਡਾ ਝਟਕਾ, ਸੀਨੀਅਰ ਆਗੂ ਰਣਜੀਤ ਸਿੰਘ ਤਲਵੰਡੀ ਢੀਂਡਸਾ ਧੜੇ 'ਚ ਹੋਏ ਸ਼ਾਮਲ

ਕਾਗਜ਼ 'ਤੇ ਲਿਖਿਆ ਸੀ ਏ. ਟੀ. ਐੱਮ. ਦਾ ਕੋਡ ਨੰਬਰ
ਥਾਣਾ ਮਾਡਲ ਟਾਊਨ ਪੁਲਸ ਦੇ ਸਾਹਮਣੇ ਦਰਜ ਸ਼ਿਕਾਇਤ 'ਚ ਸਤੌਰ ਪਿੰਡ ਦੀ ਬੀਬੀ ਸਰਪੰਚ ਸੁਨੀਤਾ ਰਾਣੀ ਪਤਨੀ ਸਰਬਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਕਾਰ ਤੋਂ ਹੁਸ਼ਿਆਰਪੁਰ ਆਈ ਸੀ। ਮਹਾਰਾਣਾ ਪ੍ਰਤਾਪ ਚੌਕ 'ਤੇ ਉਹ ਮਿਠਾਈ ਦੀ ਦੁਕਾਨ ਤੋਂ ਸਾਮਾਨ ਲੈਣ ਤੋਂ ਬਾਅਦ ਕਾਰ ਦੀ ਪਿਛਲੀ ਸੀਟ 'ਤੇ ਸਾਮਾਨ ਦੇ ਨਾਲ ਹੀ ਉਸ ਨੇ ਪਰਸ ਨੂੰ ਰੱਖਿਆ ਸੀ। ਉਹ ਕਾਰ ਦੇ ਸ਼ੀਸ਼ੇ ਨੂੰ ਬੰਦ ਹੀ ਕਰ ਰਹੀ ਸੀ ਕਿ ਕਾਰ ਦੇ ਨਾਲ ਪਹਿਲਾਂ ਤੋਂ ਸਟਾਰਟ ਬਾਈਕ 'ਤੇ ਸਵਾਰ ਲੜਕੇ ਨੇ ਪਲਕ ਝਪਕਦੇ ਹੀ ਪਰਸ ਉਡਾ ਕੇ ਤੇਜ਼ੀ ਨਾਲ ਫਰਾਰ ਹੋ ਗਿਆ।  ਸ਼ਿਕਾਇਤ ਦੇ ਮੁਤਾਬਕ ਪਰਸ 'ਚ 30 ਹਜ਼ਾਰ ਰੁਪਏ ਕੈਸ਼ ਦੇ ਇਲਾਵਾ ਵੱਖ-ਵੱਖ ਬੈਂਕਾਂ ਦੇ 5 ਏ. ਟੀ. ਐੱਮ. ਅਤੇ ਜ਼ਰੂਰੀ ਕਾਗਜ਼ ਸਨ। ਕਾਗਜ਼ 'ਤੇ ਉਸ ਨੇ ਬੈਂਕ ਦੇ ਏ. ਟੀ. ਐੱਮ. ਦਾ ਕੋਰਡ ਲਿਖਿਆ ਸੀ, ਜਿਸ ਦੀ ਮਦਦ ਨਾਲ ਝਪਟਮਾਰ ਨੇ ਚੰਦ ਮਿੰਟਾਂ 'ਚ ਉਸ ਦੇ ਖਾਤੇ 'ਚੋਂ 25 ਹਜ਼ਾਰ ਰੁਪਏ ਕੱਢ ਲਏ।
ਇਹ ਵੀ ਪੜ੍ਹੋ​​​​​​​: ਜਲੰਧਰ : ਸਲਿਲ ਮਹੇਂਦਰੂ ਖ਼ੁਦਕੁਸ਼ੀ ਮਾਮਲੇ ਦੀ ਫੋਰੈਂਸਿਕ ਰਿਪੋਰਟ ਆਈ ਸਾਹਮਣੇ, ਹੋਏ ਕਈ ਖੁਲਾਸੇ

ਪੁਲਸ ਕਰ ਰਹੀ ਸੀ. ਸੀ. ਟੀ. ਵੀ. ਫੁਟੇਜ਼ ਦੀ ਜਾਂਚ
ਇਸ ਸਬੰਧੀ ਜਦੋਂ ਥਾਣਾ ਮਾਡਲ ਟਾਊਨ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਵਾਰਦਾਤ ਦੇ ਸਥਾਨ ਨੇੜਿਓਂ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਝਪਟਮਾਰ ਦੀ ਪਛਾਣ ਕਰਨ ਦੀ ਪੁਲਸ ਕੋਸ਼ਿਸ਼ ਕਰ ਰਹੀ ਹੈ। ਪਛਾਣ ਹੁੰਦੇ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅਨੋਖਾ ਪ੍ਰਦਰਸ਼ਨ: ਨੌਜਵਾਨ ਨੇ ਬਣਾਈ ਦੇਸੀ ਕਿਸ਼ਤੀ, ਫੇਸਬੁੱਕ 'ਤੇ ਲਾਈਵ ਹੋ ਕੇ ਪ੍ਰਸ਼ਾਸਨ ਦੀ ਪੋਲ ਖੋਲ੍ਹੀ


shivani attri

Content Editor

Related News