ਧੋਖਾਦੇਹੀ ਦੇ ਮਾਮਲੇ ''ਚ 2 ਖਿਲਾਫ ਕੇਸ ਦਰਜ
Sunday, Feb 18, 2018 - 01:51 PM (IST)

ਫਗਵਾੜਾ (ਹਰਜੋਤ, ਜਲੋਟਾ) - ਸਦਰ ਪੁਲਸ ਨੇ ਇਕ ਵਿਅਕਤੀ ਨਾਲ ਚੰਗਾ ਕਾਰੋਬਾਰ ਕਰਾਉਣ ਤੇ ਇਕ ਪ੍ਰਮੁੱਖ ਸੋਡਾ ਕੰਪਨੀ ਦੀ ਏਜੰਸੀ ਲੈ ਕੇ ਦੇਣ ਸੰਬੰਧੀ ਕੀਤੀ ਗਈ 30 ਲੱਖ ਰੁਪਏ ਦੀ ਠੱਗੀ ਦੇ ਦੋਸ਼ 'ਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਬ-ਇੰਸਪੈਕਟਰ ਮੁੱਖਤਿਆਰ ਸਿੰਘ ਨੇ ਦੱਸਿਆ ਕਿ ਇਹ ਕੇਸ ਪੁਲਸ ਨੇ ਹਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਪੰਡਵਾਂ ਫਗਵਾੜਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਉਸ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਮਹੇਸ਼ ਕੁਮਾਰ ਅਗਨੀਹੋਤਰੀ ਪੁੱਤਰ ਸਤਪਾਲ ਵਾਸੀ ਫਰੈਂਡਜ਼ ਕਾਲੋਨੀ ਸਲੋਹ ਰੋਡ ਨਵਾਂਸ਼ਹਿਰ ਨੇ 30 ਲੱਖ ਰੁਪਏ ਉਸ ਦੇ ਇਕ ਸਾਥੀ ਗੁਰਵਿੰਦਰ ਕੁਮਾਰ ਪੁੱਤਰ ਅਭਿਨਾਸ਼ੀ ਦਾਸ ਅਰਬਨ ਅਸਟੇਟ ਜਲੰਧਰ ਦੇ ਕਹਿਣ 'ਤੇ ਦਿੱਤੇ ਸਨ, ਜਿਸ 'ਚੋਂ 23 ਲੱਖ ਰੁਪਏ ਦੇ ਚੈੱਕ ਤੇ 7 ਲੱਖ ਰੁਪਏ ਦੀ ਨਕਦੀ ਸ਼ਾਮਲ ਸੀ। ਉਸ ਨੇ ਕੋਈ ਏਜੰਸੀ ਵੀ ਨਹੀਂ ਦਿਵਾਈ ਤੇ ਗਾਰੰਟੀ ਵੇਲੇ ਦਿੱਤੇ ਚੈੱਕ ਵੀ ਫੇਲ ਹੋ ਗਏ, ਜਿਸ ਸੰਬੰਧੀ ਕੇਸ ਦਰਜ ਕੀਤਾ ਗਿਆ ਹੈ।