ਹਿਸਾਬ ਦੇ ਪੇਪਰ ''ਚੋਂ ਚੰਗੇ ਨੰਬਰ ਦਿਵਾਉਣ ਬਦਲੇ ਠੱਗੇ 34 ਹਜ਼ਾਰ ਰੁਪਏ
Wednesday, Jan 17, 2018 - 10:27 AM (IST)

ਫ਼ਰੀਦਕੋਟ (ਰਾਜਨ) - 34 ਹਜ਼ਾਰ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਨੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਆਦਰਸ਼ ਨਗਰ ਫ਼ਰੀਦਕੋਟ ਨਿਵਾਸੀ ਸੁਸ਼ੀਲ ਕੁਮਾਰ ਪੁੱਤਰ ਲਾਲ ਚੰਦ ਸ਼ਰਮਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦੀ ਲੜਕੀ ਨਿਤਿਕਾ ਸ਼ਰਮਾ, ਜੋ 12ਵੀਂ ਕਲਾਸ ਦੇ ਹਿਸਾਬ ਦੇ ਪੇਪਰ 'ਚੋਂ ਫੇਲ ਹੋ ਗਈ ਸੀ। ਉਕਤ ਕਥਿਤ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਪੰਜਾਬ ਸਿੱਖਿਆ ਬੋਰਡ ਮੋਹਾਲੀ ਵਿਖੇ ਹੈ, ਉਹ ਲੜਕੀ ਨੂੰ ਚੰਗੇ ਨੰਬਰ ਦਿਵਾ ਕੇ ਪਾਸ ਕਰਵਾ ਦੇਣਗੇ, ਜਿਸ ਦੇ ਬਦਲੇ ਉਨ੍ਹਾਂ 34 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਕੰਮ ਨਹੀਂ ਕਰਵਾਇਆ। ਇਸ ਤਰ੍ਹਾਂ ਉਨ੍ਹਾਂ ਨਾਲ ਠੱਗੀ ਮਾਰੀ।
ਪੁਲਸ ਨੇ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਹਰਚਰਨ ਸਿੰਘ ਅਤੇ ਉਸ ਦੀ ਪਤਨੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਜਾਰੀ ਹੈ।