11 ਲੋਕਾਂ ਨੂੰ ਠੱਗੀ ਮਾਰਨ ਵਾਲੇ ਪਤੀ-ਪਤਨੀ ਅਤੇ ਲੜਕੇ ਵਿਰੁੱਧ ਮਾਮਲਾ ਦਰਜ

11/02/2017 5:37:02 PM

ਗੁਰਦਾਸਪੁਰ (ਵਿਨੋਦ) - ਵੱਖ-ਵੱਖ ਢੰਗ ਨਾਲ 11 ਲੋਕਾਂ ਤੋਂ ਲਗਭਗ 21 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਦੋਸ਼ੀਆਂ ਦੇ ਵਿਰੁੱਧ ਜਾਂਚ ਪੜਤਾਲ ਕਰਨ ਦੇ ਬਾਅਦ ਕਾਹਨੂੰਵਾਨ ਪੁਲਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਪਤੀ, ਪਤਨੀ ਤੇ ਲੜਕਾ ਘਰ ਨੂੰ ਤਾਲੇ ਲਗਾ ਕੇ ਫਰਾਰ ਹੋਣ ਵਿਚ ਸਫ਼ਲ ਹੋ ਗਏ। 
ਇਸ ਘਟਨਾ ਸਬੰਧੀ ਤੁਗਲਵਾਲ ਪੁਲਸ ਚੌਂਕੀ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਪਰਮਜੀਤ ਕੌਰ ਪਤਨੀ ਜਸਪਾਲ ਸਿੰਘ ਨਿਵਾਸੀ ਪਿੰਡ ਤੁਗਲਵਾਲ ਸਮੇਤ 11 ਲੋਕਾਂ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦੇ ਹੀ ਬਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਸਮੇਤ ਉਸ ਦੀ ਪਤਨੀ ਹਰਜੀਤ ਕੌਰ ਅਤੇ ਲੜਕਾ ਜੁਗਰਾਜ ਸਿੰਘ ਸਾਰੇ ਨਿਵਾਸੀ ਤੁਗਲਵਾਲ ਨੇ ਪਿੰਡ ਦੇ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂ 'ਤੇ ਨੌਕਰੀ ਦਿਵਾਉਣ ਸਮੇਤ ਹੋਰ ਢੰਗ ਅਪਣਾ ਕੇ ਲਗਭਗ 21 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ 'ਤੇ ਜ਼ਿਲਾ ਪੁਲਸ ਮੁਖੀ ਨੇ ਇਸ ਮਾਮਲੇ ਦੀ ਜਾਂਚ ਦਾ ਕੰਮ ਪੁਲਸ ਮੁਖੀ ਇੰਵੈਸਟੀਗੇਸ਼ਨ ਨੂੰ ਸੌਂਪਿਆ। ਉਕਤ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਬਾਅਦ ਤਿੰਨੇ ਦੋਸ਼ੀਆਂ ਨੂੰ ਦੋਸ਼ੀ ਮੰਨਦੇ ਹੋਏ ਇਨ੍ਹਾਂ ਦੇ ਵਿਰੁੱਧ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਰਿਪੋਰਟ ਦੇ ਆਧਾਰ ਮਾਮਲੇ ਦੀ ਕਾਰਵਾਈ ਕਰਨ ਦੇ ਲਈ ਸਹਾਇਕ ਪੁਲਸ ਇੰਸਪੈਕਟਰ ਸੁਰਜਨ ਸਿੰਘ ਦੀ ਡਿਊਟੀ ਲਾਈ ਗਈ ਸੀ।


Related News