ਠੱਗੀ ਦਾ ਦੋਸ਼ੀ ਭਗੌੜਾ ਗ੍ਰਿਫਤਾਰ

Monday, Sep 25, 2017 - 06:47 PM (IST)

ਠੱਗੀ ਦਾ ਦੋਸ਼ੀ ਭਗੌੜਾ ਗ੍ਰਿਫਤਾਰ

ਨਵਾਂਸ਼ਹਿਰ(ਮਨੋਰੰਜਨ)— ਥਾਣਾ ਸਿਟੀ ਨਵਾਸ਼ਹਿਰ ਪੁਲਸ ਨੇ ਠੱਗੀ ਦੇ ਇਕ ਮਾਮਲੇ 'ਚ ਨਾਮਜ਼ਦ ਦੋਸ਼ੀ ਭਗੌੜੇ ਨੂੰ ਗ੍ਰਿਫਤਾਰ ਕਰਨੇ ਦਾ ਦਾਅਵਾ ਕੀਤਾ ਹੈ। ਐੱਸ. ਐੱਚ. ਓ ਰਾਜਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਨਰਿੰਦਰ ਸਿੰਘ ਨੇ ਐੱਚ. ਡੀ. ਐੱਫ. ਸੀ ਬੈਂਕ ਨਵਾਂਸ਼ਹਿਰ 'ਚ 98 ਲੱਖ ਰੁਪਏ ਦੇ ਜਾਅਲੀ ਚੈੱਕ ਕੈਸ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ 'ਤੇ ਪੁਲਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਨਰਿੰਦਰ ਸਿੰਘ ਨੂੰ ਇਸ 'ਚ ਨਾਮਜ਼ਦ ਕੀਤਾ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ 'ਤੇ ਇਕ ਦੋਸ਼ ਇਹ ਵੀ ਹੈ ਕਿ ਉਸ ਨੇ ਉਸਮਾਨਪੁਰ ਦੀ ਇਕ ਮਹਿਲਾ ਦਾ ਟੈਂਪੂ ਟ੍ਰੈਵਲ ਗੱਡੀ ਧੋਖੇ ਨਾਲ ਵੇਚ ਕੇ ਉਸ ਨਾਲ ਠੱਗੀ ਕੀਤੀ ਸੀ। ਇਸ ਸਬੰਧ 'ਚ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਇਸ ਨੂੰ ਨਾਮਜ਼ਦ ਕੀਤਾ ਸੀ। ਇਸ ਦੇ ਇਲਾਵਾ ਦੋਸ਼ੀਖਿਲਾਫ ਬਲਾਚੌਰ 'ਚ ਵੀ ਠੱਗੀ ਦਾ ਇਕ ਮਾਮਲਾ ਦਰਜ ਹੈ। ਦੋ ਮਾਮਲਿਆਂ ਵਿੱਚ ਅਦਾਲਤ ਨੇ ਇਸ ਨੂੰ ਭਗੌੜਾ ਕਰਾਰ ਦਿੱਤਾ ਸੀ। ਐੱਸ. ਐੱਚ. ਓ. ਰਾਜਕੁਮਾਰ ਨੇ ਦੱਸਿਆ ਕਿ ਨਰਿੰਦਰ ਦੀ ਗ੍ਰਿਫਤਾਰੀ ਨਾਲ ਠੱਗੀ ਦੇ ਚਾਰ ਮੁਕੱਦਮੇ ਹੱਲ ਹੋ ਗਏ ਹਨ। ਦੋਸ਼ੀ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News