ਪੈਸੇ ਲੈ ਕੇ ਕਿਸੇ ਹੋਰ ਨੂੰ ਵੇਚਿਆ ਪਲਾਟ, ਧੋਖਾਦੇਹੀ ਦਾ ਮਾਮਲਾ ਦਰਜ

Sunday, Nov 13, 2022 - 01:58 PM (IST)

ਪੈਸੇ ਲੈ ਕੇ ਕਿਸੇ ਹੋਰ ਨੂੰ ਵੇਚਿਆ ਪਲਾਟ, ਧੋਖਾਦੇਹੀ ਦਾ ਮਾਮਲਾ ਦਰਜ

ਲੁਧਿਆਣਾ (ਰਾਜ) : ਥਾਣਾ ਸਦਰ ਦੀ ਪੁਲਸ ਨੇ ਰੇਖਾ ਦੇਵੀ ਦੀ ਸ਼ਿਕਾਇਤ ’ਤੇ ਅਮਨਜੋਤ ਸਿੰਘ ਰਾਜਪਾਲ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੇ ਮੁਲਜ਼ਮਾਂ ਤੋਂ 52 ਵਰਗ ਗਜ਼ ਦਾ ਪਲਾਟ ਕਿਸ਼ਤਾਂ ’ਤੇ ਖ਼ਰੀਦਿਆ ਸੀ, ਜਿਸ ਦੀਆਂ ਸਾਰੀਆਂ ਕਿਸ਼ਤਾਂ ਉਸ ਨੇ ਮੁਲਜ਼ਮਾਂ ਨੂੰ ਦੇ ਦਿੱਤੀਆਂ ਸਨ ਪਰ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਪਲਾਟ ਦਾ ਕਬਜ਼ਾ ਦਿੱਤਾ ਅਤੇ ਨਾ ਹੀ ਰਜਿਸਟਰੀ ਕਰਵਾਈ।

ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਉਕਤ ਪਲਾਟ ਮੁਲਜ਼ਮ ਦਾ ਨਹੀਂ ਸਗੋਂ ਇੰਦਰਜੀਤ ਸਿੰਘ ਨਾਂ ਦੇ ਵਿਅਕਤੀ ਦਾ ਹੈ। ਮੁਲਜ਼ਮ ਨੇ ਪਹਿਲਾਂ ਹੀ ਉਸ ਦੇ ਪਲਾਟ ’ਤੇ ਕਬਜ਼ਾ ਕੀਤਾ ਹੋਇਆ ਸੀ। ਮੁਲਜ਼ਮਾਂ ਨੇ ਉਸ ਨਾਲ ਵੀ ਧੋਖਾਦੇਹੀ ਕੀਤੀ।


author

Babita

Content Editor

Related News