ਰਿਸ਼ਤੇਦਾਰ ਬਣ ਕੇ ਪੁਆਏ ਆਪਣੇ ਖ਼ਾਤੇ ’ਚ ਪੈਸੇ, ਧੋਖਾਦੇਹੀ ਦਾ ਮੁਕੱਦਮਾ ਦਰਜ

Thursday, Jul 14, 2022 - 03:42 PM (IST)

ਰਿਸ਼ਤੇਦਾਰ ਬਣ ਕੇ ਪੁਆਏ ਆਪਣੇ ਖ਼ਾਤੇ ’ਚ ਪੈਸੇ, ਧੋਖਾਦੇਹੀ ਦਾ ਮੁਕੱਦਮਾ ਦਰਜ

ਜੋਧਾਂ (ਸਰੋਏ) : ਪੁਲਸ ਥਾਣਾ ਜੋਧਾਂ ਵਿਖੇ ਵਿਦੇਸ਼ੀ ਕਾਲ ਰਾਹੀਂ ਰਿਸ਼ਤੇਦਾਰ ਬਣ ਕੇ ਲੱਖਾਂ ਰੁਪਏ ਆਪਣੇ ਬੈਂਕ ਖ਼ਾਤੇ ’ਚ ਪੁਆਉਣ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਸੁਖਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸਹੌਲੀ ਨੇ ਪੁਲਸ ਨੂੰ ਪੜਤਾਲ ਲਈ ਦਿੱਤੀ ਦਰਖ਼ਾਸਤ ’ਚ ਦੱਸਿਆ ਕਿ ਬੀਤੀ 8 ਅਪ੍ਰੈਲ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਮੇਰਾ ਰਿਸ਼ਤੇਦਾਰ ਬਣ ਕੇ ਬੈਂਕ ਖ਼ਾਤੇ ’ਚ 2 ਲੱਖ ਰੁਪਏ ਜਮ੍ਹਾਂ ਕਰਵਾ ਲਏ।

ਇਸੇ ਤਰ੍ਹਾਂ ਹੀ ਇਕ ਹੋਰ ਮਾਮਲੇ ’ਚ ਜਰੀਨਾ ਪਤਨੀ ਮੁਹੰਮਦ ਵਾਸੀ ਗੁੱਜਰਵਾਲ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ ’ਚ ਦੱਸਿਆ ਕਿ ਬੀਤੀ 12 ਅਪ੍ਰੈਲ ਨੂੰ ਕਿਸੇ ਅਣਪਛਾਤੇ ਨੇ ਵਿਦੇਸ਼ੀ ਨੰਬਰ ਤੋਂ ਕਾਲ ਕਰ ਕੇ 1 ਲੱਖ ਰੁਪਏ ਪੰਜਾਬ ਨੈਸ਼ਨਲ ਬੈਂਕ ਗੁੱਜਰਵਾਲ ਤੋਂ ਆਪਣੇ ਖ਼ਾਤੇ ’ਚ ਟਰਾਂਸਫਰ ਕਰਵਾ ਲਏ। ਡੀ. ਐੱਸ. ਪੀ. ਦਾਖਾ ਵੱਲੋਂ ਪੜਤਾਲ ਕਰਨ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਜੋਧਾਂ ਪੁਲਸ ਥਾਣੇ ’ਚ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


author

Babita

Content Editor

Related News