'ਜਗ ਬਾਣੀ' ਦੀ ਖਬਰ ਦਾ ਅਸਰ, ਕੁਵੈਤ 'ਚ ਫਸੀ ਵੀਨਾ ਰਾਣੀ ਦੀ ਮਦਦ ਲਈ ਅੱਗੇ ਆਈ ਇੰਡੀਅਨ ਅੰਬੈਸੀ

06/22/2019 7:01:09 PM

ਗੁਰਾਦਸਪੁਰ/ਜਲੰਧਰ—  ਕੁਵੈਤ 'ਚ ਫਸੀ ਗੁਰਦਾਸਪੁਰ ਦੀ ਵੀਨਾ ਰਾਣੀ ਦੇ ਮਾਮਲੇ 'ਚ ਹੁਣ ਇੰਡੀਅਨ ਅੰਬੈਸੀ ਮਦਦ ਲਈ ਅੱਗੇ ਆਈ ਹੈ। 'ਜਗ ਬਾਣੀ' 'ਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇੰਡੀਅਨ ਅੰਬੈਸੀ ਨੇ ਵੀਣਾ ਰਾਣੀ ਦੇ ਪਰਿਵਾਰ ਕੋਲੋਂ ਉਸ ਦਾ ਪਾਸਪੋਰਟ ਨੰਬਰ ਮੰਗਣ ਦੀ ਮੰਗ ਕੀਤੀ ਹੈ। ਇੰਡੀਅਨ ਅੰਬੈਸੀ ਨੇ ਟਵੀਟ ਕਰਕੇ ਕਿਹਾ ਕਿ ਪਾਸਪੋਰਟ ਦਾ ਨੰਬਰ ਮਿਲਣ ਤੋਂ ਬਾਅਦ ਭਾਰਤੀ ਅੰਬੈਸੀ ਵੱਲੋਂ ਕੁਵੈਤ ਅੰਬੈਸੀ ਦੇ ਅÎਿਧਕਾਰੀਆਂ ਦੇ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਵੀਨਾ ਰਾਣੀ ਦੀ ਭਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਵੀਨਾ ਰਾਣੀ ਨੂੰ ਭਾਰਤ 'ਚ ਜਲਦੀ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ।

PunjabKesari
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਤਿੰਨ ਬੱਚਿਆਂ ਨੇ ਕੁਵੈਤ 'ਚ ਫਸੀ ਆਪਣੀ ਮਾਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈ ਸ਼ੰਕਰ ਨੂੰ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਸੀ। ਇਸ ਦੀ ਖਬਰ 'ਜਗ ਬਾਣੀ' 'ਚ ਪ੍ਰਕਾਸ਼ਿਤ ਕੀਤੀ ਹੋਈ ਸੀ। ਵੀਨਾ ਦੇ ਬੇਟੇ ਰੋਹਿਤ ਬੇਦੀ ਨੇ ਆਪਣੇ ਟਵੀਟ 'ਚ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ ਕਿ ਉਨ੍ਹਾਂ ਦਾ ਇਕ ਭਰਾ ਅਤੇ ਇਕ ਦਸ ਸਾਲ ਦੀ ਛੋਟੀ ਭੈਣ ਹੈ, ਜੋ ਆਪਣੀ ਮਾਂ ਦਾ ਰਾਹ ਤੱਕ ਰਹੇ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਵਾਰ-ਵਾਰ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਅਤੇ ਪੁਲਸ ਦੇ ਰਵੱਈਏ ਤੋਂ ਮਾਨਸਿਕ ਤੌਰ 'ਤੇ ਤੰਗ ਆ ਕੇ ਉਨ੍ਹਾਂ ਦੇ ਪਿਤਾ ਸੁਰਿੰਦਰ ਬੇਦੀ ਦੀ ਵੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਗੁਰਦਾਸਪਰੁ ਪੁਲਸ ਨੇ ਵੀਨਾ ਨੂੰ ਕਵੈਤ ਭੇਜਣ ਵਾਲੇ ਏਜੰਟ ਖਿਲਾਫ 20 ਜੂਨ ਨੂੰ ਪਰਚਾ ਤਾਂ ਦਰਜ ਕਰ ਲਿਆ ਪਰ ਉਨ੍ਹਾਂ ਦੀ ਮਾਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲੇ ਦਾ ਦਖਲ ਜ਼ਰੂਰੀ ਹੈ। ਲਿਹਾਜ਼ਾ ਵਿਦੇਸ਼ ਮੰਤਰੀ ਅਤੇ ਕੁਵੈਤ 'ਚ ਸਥਿਤ ਭਾਰਤ ਦੀ ਅੰਬੈਸੀ ਇਸ ਮਾਮਲੇ 'ਚ ਕਾਰਵਾਈ ਕਰਨ ਕਿਉਂਕਿ ਪਰਿਵਾਰ ਦਾ ਪਿਛਲੇ ਛੇ ਮਹੀਨਿਆਂ ਤੋਂ ਵੀਨਾ ਰਾਣੀ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾ ਰਿਹਾ, ਜਿਸ ਨੰਬਰ 'ਤੇ ਪਹਿਲਾਂ ਵੀਨਾ ਰਾਣੀ ਨਾਲ ਪਰਿਵਾਰ ਦੀ ਗੱਲਬਾਤ ਹੋ ਰਹੀ ਸੀ, ਉਹ ਨੰਬਰ ਵੀ ਬੰਦ ਜਾ ਰਿਹਾ ਹੈ। 

PunjabKesari
ਕਰਜ਼ੇ ਹੇਠ ਦਬਿਆ ਹੈ ਪਰਿਵਾਰ
ਇਸ ਵਿਚਕਾਰ ਪਰਿਵਾਰ 7 ਲੱਖ ਰੁਪਏ ਦੇ ਬੈਂਕ ਦੇ ਕਰਜ਼ ਹੇਠ ਵੀ ਫਸਿਆ ਹੈ ਅਤੇ ਬੈਂਕ ਦੇ ਅਫਸਰ ਵੀ ਪਰਿਵਾਰ ਨੂੰ ਤੰਗ ਕਰ ਰਹੇ ਹਨ। ਵੀਨਾ ਰਾਣੀ ਦੇ ਤਿੰਨਾਂ ਬੱਚਿਆਂ ਨੇ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਪਿਤਾ ਦੀ ਸਰਕਾਰੀ ਨੌਕਰੀ ਉਨ੍ਹਾਂ ਦੇ ਪੁੱਤਰ ਨੂੰ ਮਿਲਣ ਤਕ ਬੈਂਕ ਦੀ ਕਾਰਵਾਈ 'ਤੇ ਰੋਕ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਵਿਆਜ ਤੋਂ ਛੋਟ ਦਿੱਤੀ ਜਾਵੇ। 
2018 'ਚ ਗਈ ਸੀ ਵੀਨਾ ਕੁਵੈਤ
ਜ਼ਿਕਰਯੋਗ ਹੈ ਕਿ ਵੀਨਾ ਰਾਣੀ ਇਕ ਏਜੰਟ ਦੇ ਜ਼ਰੀਏ ਜੁਲਾਈ 2018 'ਚ ਕੁਵੈਤ ਗਈ ਸੀ। ਏਜੰਟ ਨੇ ਉਨ੍ਹਾਂ ਨੂੰ ਕੁਵੈਤ ਵਿਖੇ ਘਰ 'ਚ ਕੰਮ ਕਰਵਾਉਣ ਬਦਲੇ ਚੰਗੀ ਤਨਖਾਹ ਦਿਵਾਉਣ ਦਾ ਭਰੋਸਾ ਦਿੱਤਾ ਸੀ। ਕੁਵੈਤ ਜਾਣ ਤੋਂ ਬਾਅਦ ਵੀਨਾ ਰਾਣੀ ਨੇ ਇਕ ਵਾਰ ਆਪਣੇ ਪਰਿਵਾਰ ਨੂੰ 16 ਹਜ਼ਾਰ ਰੁਪਏ ਦੀ ਰਕਮ ਵੀ ਭੇਜੀ ਪਰ ਉਸ ਤੋਂ ਬਾਅਦ ਵੀਨਾ ਰਾਣੀ ਲਗਾਤਾਰ ਆਪਣੇ ਪਤੀ ਅਤੇ ਪਰਿਵਾਰ ਨੂੰ ਕੁਵੈਤ ਤੋਂ ਵਾਪਸ ਬੁਲਾਉਣ ਦੀ ਮੰਗ ਕਰਦੀ ਰਹੀ ਕਿਉਂਕਿ ਵੀਨਾ ਰਾਣੀ ਦਾ ਪਾਸਪੋਰਟ ਕੁਵੈਤ 'ਚ ਹੀ ਭਾਰਤੀ ਏਜੰਟ ਦੇ ਦੂਜੇ ਸਾਥੀ ਕੋਲ ਹੈ।


shivani attri

Content Editor

Related News