ਫੇਸਬੁੱਕ ਰਾਹੀਂ ਆਸਟ੍ਰੇਲੀਆ ਦੀ ਕੁੜੀ ਨੇ ਪੰਜਾਬੀ ਨੌਜਵਾਨ ਨਾਲ ਮਾਰੀ ਠੱਗੀ

Tuesday, Jan 01, 2019 - 02:12 PM (IST)

ਫੇਸਬੁੱਕ ਰਾਹੀਂ ਆਸਟ੍ਰੇਲੀਆ ਦੀ ਕੁੜੀ ਨੇ ਪੰਜਾਬੀ ਨੌਜਵਾਨ ਨਾਲ ਮਾਰੀ ਠੱਗੀ

ਹੁਸ਼ਿਆਰਪੁਰ (ਅਮਰਿੰਦਰ)— ਫੇਸਬੁੱਕ ਜ਼ਰੀਏ ਪਹਿਲਾਂ ਚੈਟਿੰਗ ਕਰਕੇ ਆਸਟ੍ਰੇਲੀਆ ਦੀ ਲੜਕੀ ਨੇ ਲੜਕੇ ਨੂੰ ਪਹਿਲਾਂ ਆਪਣਾ ਦੋਸਤ ਬਣਾਇਆ ਅਤੇ ਫਿਰ ਪੈਸਿਆਂ ਦੀ ਠੱਗੀ ਕਰਨ ਤੋਂ ਬਾਅਦ ਲੜਕੇ 'ਤੇ ਹਮਲਾ ਕਰਵਾ ਦਿੱਤਾ। ਇਹ ਮਾਮਲਾ 2010 ਦਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ 'ਚ ਪੀੜਤ ਨੌਜਵਾਨ ਨੇ ਕਿਹਾ ਹੈ ਕਿ ਜੇਕਰ ਪੁਲਸ ਨੇ ਅਜੇ ਵੀ 1 ਹਫਤੇ ਅੰਦਰ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਪ੍ਰੈੱਸ ਕਲੱਬ 'ਚ ਆਯੋਜਿਤ ਸੰਮੇਲਨ ਨੂੰ ਸੰਬੋਧਨ ਕਰਦੇ ਪੰਜਾਬ ਦਲਿਤ ਫੈਡਰੇਸ਼ਨ ਦੇ ਪ੍ਰਦੇਸ਼ ਪ੍ਰਧਾਨ ਅਤੇ ਜਲੰਧਰ ਦੇ ਕੌਂਸਲਰ ਜਗਦੀਸ਼ ਰਾਮ ਅਤੇ ਪੀੜਤ ਨੌਜਵਾਨ ਉਜੈਪਾਲ ਸਿੰਘ ਵਾਸੀ ਪਿੰਡ ਢੋਲਨਵਾਲ ਨੇ ਕਿਹਾ ਕਿ ਪੁਲਸ ਵੱਲੋਂ ਦੋਸ਼ੀਆਂ ਖਿਲਾਫ 1 ਹਫਤੇ ਦੇ ਅੰਦਰ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਨਗੇ। ਦੂਜੇ ਪਾਸੇ ਥਾਣਾ ਮਾਡਲ ਟਾਊਨ ਪੁਲਸ ਦਾ ਕਹਿਣਾ ਹੈ ਕਿ ਇਹ ਮਾਮਲਾ 2010 ਦਾ ਹੈ ਅਤੇ ਇਸ ਸਬੰਧ 'ਚ ਥਾਣਾ ਸਦਰ ਪੁਲਸ ਨੇ ਦੋਵੇਂ ਪੱਖਾਂ 'ਚ ਸਮਝੌਤਾ ਕਰਵਾ ਦਿੱਤਾ ਸੀ। ਹੁਣ ਇਹ ਪਿੰਡ ਥਾਣਾ ਮਾਡਲ ਟਾਊਨ ਦੇ ਅਧੀਨ ਹੈ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੀ ਹੈ ਮਾਮਲਾ  
ਪ੍ਰੈੱਸ ਕਲੱਬ 'ਚ ਮੀਡੀਆ ਨੂੰ ਸੰਬੋਧਨ ਕਰਦੇ ਪੀੜਤ ਨੌਜਵਾਨ ਉਜੈਪਾਲ ਸਿੰਘ ਨੇ ਦੱਸਿਆ ਕਿ ਸਾਲ 2010 'ਚ ਉਸ ਨੂੰ ਇਕ ਲੜਕੀ ਨੇ ਫੇਸਬੁੱਕ 'ਤੇ ਫਰੈਂਡ ਰਿਕਵੈਸਟ ਭੇਜੀ, ਜਿਸ ਨੂੰ ਉਸ ਨੇ ਲਾਈਕ ਕਰ ਲਿਆ। ਫੇਸਬੁੱਕ 'ਤੇ ਚੈਟਿੰਗ ਕਰਨ ਦੇ ਦੌਰਾਨ ਦੋਸਤੀ ਤੋਂ ਬਾਅਦ ਮਾਮਲਾ ਵਿਆਹ ਤੱਕ ਪਹੁੰਚ ਗਿਆ। ਇਸੇ ਦੌਰਾਨ ਲੜਕੀ ਨੇ ਦੱਸਿਆ ਕਿ ਉਹ ਆਸਟ੍ਰੇਲੀਆ 'ਚ ਰਹਿੰਦੀ ਹੈ, ਕਿਉਂਕਿ ਭਾਰਤ 'ਚ ਉਸ ਦਾ ਕੋਈ ਨਹੀਂ ਹੈ ਅਤੇ ਉਹ ਕੁਝ ਸਮਾਂ ਉਸ ਦੇ ਪਿੰਡ 'ਚ ਰਹਿਣਾ ਚਾਹੁੰਦੀ ਹੈ। ਉਜੈਪਾਲ ਸਿੰਘ ਅਨੁਸਾਰ ਉਕਤ ਲੜਕੀ ਉਸ ਦੇ ਪਿੰਡ ਢੋਲਣਵਾਲ 'ਚ 2 ਮਹੀਨੇ ਰੁਕੀ ਅਤੇ ਰੁਪਏ ਵੀ ਲੈ ਲਏ। ਜਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋ ਰਹੀ ਹੈ ਤਾਂ ਉਸ ਨੇ ਬਿਨਾਂ ਦੇਰੀ ਕੀਤੇ ਥਾਣਾ ਸਦਰ ਨੂੰ ਇਕ ਸ਼ਿਕਾਇਤ ਦਿੱਤੀ। ਜਿਸ 'ਤੇ ਪੁਲਸ ਨੇ ਉਚਿਤ ਕਾਰਵਾਈ ਨਾ ਕਰਕੇ ਉਸ 'ਤੇ ਦਬਾਅ ਪਾ ਜ਼ਬਰਨ ਰਾਜ਼ੀਨਾਮਾ ਕਰਵਾ ਦਿੱਤਾ।

ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੁਲਸ ਨਹੀਂ ਕਰ ਰਹੀ ਕਾਰਵਾਈ  
ਪੀੜਤ ਨੌਜਵਾਨ ਉਜੈਪਾਲ ਸਿੰਘ ਨੇ ਦੱਸਿਆ ਕਿ ਰਾਜ਼ੀਨਾਮੇ ਤੋਂ ਬਾਅਦ ਪੁਲਸ ਨਾਲ ਮਿਲ ਕੇ ਉਸ ਨੂੰ ਝੂਠੇ ਮਾਮਲੇ 'ਚ ਫਸਾਉਣ ਦਾ ਦਬਾਅ ਬਣਾਇਆ। ਇਸੇ ਦੌਰਾਨ 5 ਨਵੰਬਰ ਨੂੰ ਉਸ 'ਤੇ ਜਾਨਲੇਵਾ ਹਮਲਾ ਕਰਕੇ 4 ਲੋਕਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜਾਨ ਬਚਾ ਕੇ ਭੱਜ ਨਿਕਲਿਆ। ਉਜੈਪਾਲ ਅਤੇ ਉਸ ਦੇ ਪਿਤਾ ਦਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੁਲਸ ਦੋਸ਼ੀਆਂ 'ਤੇ ਕਾਰਵਾਈ ਨਹੀਂ ਕਰ ਰਹੀ।

ਫੇਸਬੁੱਕ 'ਤੇ ਵਟੱਸਐਪ ਦਾ ਡਿਟੇਲ ਅਮਰੀਕਾ ਤੋਂ ਮੰਗਵਾ ਰਹੀ ਹੈ ਪੁਲਸ 
ਜਦ ਥਾਣਾ ਮਾਡਲ ਟਾਊਨ 'ਚ ਤਾਇਨਾਤ ਐੱਸ. ਐੱਚ. ਓ. ਭਰਤ ਮਸੀਹ ਨਾਲ ਇਸ ਮਾਮਲੇ 'ਚ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਕੀਤਾ ਕਿ ਮਾਮਲਾ 2010 ਦਾ ਹੈ ਅਤੇ ਪੁਲਸ ਦੋਵਾਂ 'ਚ ਹੋਈ ਚੈਟਿੰਗ ਦੀ ਸੱਚਾਈ ਜਾਨਣ ਲਈ ਅਮਰੀਕਾ ਤੋਂ ਫੇਸਬੁੱਕ ਅਤੇ ਵਟੱਸਐਪ ਦੇ ਸਰਵਰ ਨਾਲ ਡਿਟੇਲ ਆਉਣ ਦਾ ਇਸ ਸਮੇਂ ਇੰਤਜ਼ਾਰ ਕਰ ਰਹੀ ਹੈ। ਮਾਮਲੇ ਦੀ ਜਾਂਚ 'ਚ ਐੱਸ. ਪੀ. ਡੀ. ਦੀ ਅਗਵਾਈ 'ਚ ਚੱਲ ਰਹੀ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਉੱਥੇ ਹੀ ਪੁਲਸ ਨੂੰ ਇਸ ਮਾਮਲੇ 'ਚ ਕੁਝ ਸਬੂਤ ਵੀ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ 'ਚ ਉਕਤ ਡਾਟਾ ਅਤੇ ਸਬੂਤ ਹਾਸਲ ਕਰਕੇ ਦੋਸ਼ੀਆਂ ਖਿਲਫ ਮਾਮਲਾ ਸਹੀ ਪਾਏ ਜਾਣ 'ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News