ਬਜ਼ੁਰਗ ਦੀ ਮਦਦ ਕਰਨ ਦਾ ਕਹਿ ਕੇ ਲਾ ਗਿਆ ਲੱਖਾਂ ਰੁਪਏ ਦਾ ਚੂਨਾ
Wednesday, Jul 10, 2024 - 02:38 PM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਸਥਾਨਕ ਸ਼ਹਿਰ ’ਚ ਇਕ ਚਲਾਕ ਠੱਗ ਵੱਲੋਂ ਏ.ਟੀ.ਐੱਮ. ’ਚੋਂ ਪੈਸੇ ਕਢਵਾਉਣ ਗਏ ਇਕ ਬਜ਼ੁਰਗ ਦੇ ਖਾਤੇ ’ਚੋਂ ਸਵਾ ਚਾਰ ਲੱਖ ਰੁਪਏ ਏ. ਟੀ. ਐੱਮ. ਬਦਲ ਕੇ ਕਢਵਾਏ ਗਏ। ਬਜ਼ੁਰਗ ਵੱਲੋਂ ਮਾਮਲਾ ਪੁਲਸ ਅਤੇ ਸਾਈਬਰ ਕ੍ਰਾਈਮ ਦੇ ਧਿਆਨ ’ਚ ਲਿਆਉਂਦਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸਕੂਲ ਦੇ ਪ੍ਰਿੰਸੀਪਲ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਇਸ ਸਬੰਧੀ ਬਜ਼ੁਰਗ ਰਾਜ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਨੂੰ ਏ.ਟੀ.ਐੱਮ. ’ਚੋਂ ਪੈਸੇ ਕਢਵਾਉਣ ਲਈ ਆਏ ਸੀ ਤਾਂ ਉਨ੍ਹਾਂ ਨੇ ਦੋ ਤਿੰਨ ਵਾਰ ਟਰਾਈ ਕੀਤਾ ਤਾਂ ਉਨ੍ਹਾਂ ਤੋਂ ਪੈਸੇ ਨਹੀਂ ਨਿਕਲੇ ਤਾਂ ਉੱਥੇ ਇਕ ਨੌਜਵਾਨ ਖੜਿਆ ਸੀ ਜੋ ਹਿੰਦੀ ਬੋਲਦਾ ਸੀ ਉਸਨੇ ਉਨ੍ਹਾਂ ਦੇ ਪੈਸੇ ਕਢਵਾਉਣ ਦੀ ਗੱਲ ਆਖੀ ਤਾਂ ਉਸਨੇ ਪੈਸੇ ਕੱਢ ਦਿੱਤੇ ਤੇ ਪੈਸੇ ਦੇ ਨਾਲ ਉਨ੍ਹਾਂ ਨੂੰ ਏ.ਟੀ.ਐੱਮ. ਦੇ ਦਿੱਤਾ ਪਰ ਉਹ ਏ.ਟੀ.ਐੱਮ. ਬਦਲ ਕੇ ਦੇ ਦਿੱਤਾ ਅਤੇ ਬਾਅਦ ’ਚ ਉਸਨੇ ਕਈ ਟਰਾਂਜੈਕਸ਼ਨਾਂ ਰਾਹੀਂ 4.25 ਲੱਖ ਰੁਪਏ ਕਢਵਾ ਲਏ।
ਇਹ ਖ਼ਬਰ ਵੀ ਪੜ੍ਹੋ - ਔਰਤ ਦੇ ਬਿਆਨਾਂ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਮੇਤ 6 ਖ਼ਿਲਾਫ਼ FIR, ਜਾਣੋ ਕੀ ਹੈ ਪੂਰਾ ਮਾਮਲਾ
ਹੁਣ ਉਨ੍ਹਾਂ ਨੇ ਇਹ ਮਾਮਲਾ ਸਾਈਬਰ ਕ੍ਰਾਈਮ ਤੇ ਪੁਲਸ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਤਾਂ ਕਿ ਕਿਸੇ ਹੋਰ ਨਾਲ ਇਹੋ ਜਿਹੀ ਘਟਨਾ ਨਾ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8