ਬੈਂਕ ਤੋਂ ਲੋਨ ਲੈ ਕੇ ਕੀਤੀ ਠੱਗੀ, ਮਾਮਲਾ ਦਰਜ
Sunday, Jul 29, 2018 - 01:03 AM (IST)
ਫਾਜ਼ਿਲਕਾ(ਨਾਗਪਾਲ)–ਥਾਣਾ ਅਰਨੀਵਾਲਾ ਦੀ ਪੁਲਸ ਨੇ ਬੈਂਕ ਤੋਂ ਲੋਨ ਲੈ ਕੇ ਬੈਂਕ ਨੂੰ ਚੂਨਾ ਲਾਉਣ ਸਬੰਧੀ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਸੁਸ਼ੀਲ ਕੁਮਾਰ ਬੈਂਕ ਮੈਨੇਜਰ ਐੱਸ. ਬੀ. ਆਈ. ਅਰਨੀਵਾਲਾ ਨੇ ਦੱਸਿਆ ਕਿ ਬੋਹਡ਼ ਸਿੰਘ ਵਾਸੀ ਬੋਦੀਵਾਲਾ ਖਡ਼੍ਹਕ ਸਿੰਘ ਨੇ ਆਪਣੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਬਣਾ ਕੇ 17 ਅਪ੍ਰੈਲ 2017 ਨੂੰ ਬੈਂਕ ਤੋਂ ਜ਼ਮੀਨ ’ਤੇ 7 ਲੱਖ 50 ਹਜ਼ਾਰ ਰੁਪਏ ਲੋਨ ਲਿਆ ਸੀ। ਉਸ ਤੋਂ ਬਾਅਦ ਉਕਤ ਵਿਅਕਤੀ ਨੇ ਓ. ਪੀ. ਤਨੇਜਾ ਫੀਲਡ ਅਫਸਰ ਐੱਸ. ਬੀ. ਆਈ. ਅਰਨੀਵਾਲਾ ਦੀ ਮਿਲੀਭੁਗਤ ਨਾਲ ਬੈਂਕ ਦੇ ਕੋਲ ਪਈ ਆਪਣੀ ਜ਼ਮੀਨ 7 ਕੈਨਾਲ 15 ਮਰਲੇ ਵੇਚ ਕੇ ਬੈਂਕ ਨੂੰ ਰਕਮ ਵਾਪਸ ਨਾ ਦੇ ਕੇ ਬੈਂਕ ਨੂੰ ਚੂਨਾ ਲਾਇਆ ਹੈ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
