ਵਰਕ ਪਰਮਿਟ ''ਤੇ ਵਿਦੇਸ਼ ਭੇਜਣ ਦੇ ਨਾਂ ''ਤੇ ਕੀਤੀ ਧੋਖਾਦੇਹੀ
Friday, Dec 22, 2017 - 05:34 AM (IST)
ਲੁਧਿਆਣਾ(ਰਿਸ਼ੀ)-ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਸੈਕਟਰ-32 ਸਥਿਤ ਏ. ਜੇ. ਟੂਰ ਐਂਡ ਟਰੈਵਲ ਦੇ ਅਲਤਾਫ ਨਿਵਾਸੀ ਅਮਾਰਪੁਰਾ ਤੇ ਜੋਨੀ ਬਰਾੜ ਨਿਵਾਸੀ ਨਿਊ ਹਰਗੋਬਿੰਦ ਨਗਰ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਤਰਾਖੰਡ ਦੇ ਰਹਿਣ ਵਾਲੇ ਸੁਰੇਸ਼ ਵਰਮਾ ਅਤੇ ਸਹਿਰਾਜ ਮੁਹੰਮਦ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਉਨ੍ਹਾਂ ਨੂੰ ਦੋ ਸਾਲ ਦੇ ਵਰਕ ਪਰਮਿਟ 'ਤੇ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ 1 ਲੱਖ 50 ਹਜ਼ਾਰ ਰੁਪਏ ਲੈ ਲਏ ਅਤੇ ਜਾਅਲੀ ਵੀਜ਼ਾ ਦੇ ਦਿੱਤਾ। ਖੁਦ ਨਾਲ ਹੋਈ ਧੋਖਾਦੇਹੀ ਦੇ ਬਾਅਦ ਇਨਸਾਫ ਲਈ ਪੁਲਸ ਕਮਿਸ਼ਨਰ ਨੂੰ 21 ਮਾਰਚ 2017 ਨੂੰ ਸ਼ਿਕਾਇਤ ਦਿੱਤੀ। ਜਾਂਚ ਕਰ ਕੇ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ।
