ਸਾਬਕਾ ਕੌਂਸਲਰ ਅਤੇ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂ ''ਤੇ ਠੱਗੇ ਲੱਖਾਂ ਰੁਪਏ

Wednesday, Dec 06, 2017 - 06:59 AM (IST)

ਸਾਬਕਾ ਕੌਂਸਲਰ ਅਤੇ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂ ''ਤੇ ਠੱਗੇ ਲੱਖਾਂ ਰੁਪਏ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ ਵਿਚ ਪੁਲਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ।  ਇੰਡਸਟਰੀ ਚੌਕੀ ਦੇ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਜਸਮੇਲ ਸਿੰਘ ਸਾਬਕਾ ਐੱਮ. ਸੀ. ਪੁੱਤਰ ਬਲਦੇਵ ਸਿੰਘ ਨੇ ਬਿਆਨ ਦਰਜ ਕਰਵਾਏ ਸੀ ਕਿ ਉਹ ਆਪਣੇ ਪਰਿਵਾਰ ਸਣੇ ਕੈਨੇਡਾ ਜਾਣਾ ਚਾਹੁੰਦਾ ਸੀ। ਮੋਹਨ ਲਾਲ ਨੇ ਉਸ ਦੀ ਜਾਣ-ਪਛਾਣ ਗੌਰਵ ਸੂਦ ਨਾਲ ਕਰਵਾਈ। ਗੌਰਵ ਸੂਦ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਲਟੀਪਲ ਕਮ ਪੀ. ਆਰ. ਵੀਜ਼ਾ ਦਿਵਾ ਕੇ ਕੈਨੇਡਾ ਭੇਜ ਦੇਵੇਗਾ। ਉਨ੍ਹਾਂ ਦੀ ਗੱਲ 39 ਲੱਖ 50 ਹਜ਼ਾਰ ਰੁਪਏ ਵਿਚ ਤੈਅ ਹੋ ਗਈ। ਜਿਸ ਵਿਚੋਂ 21 ਮਈ 2016 ਨੂੰ ਉਨ੍ਹਾਂ ਗੌਰਵ ਸੂਦ ਨੂੰ 9 ਲੱਖ ਰੁਪਏ ਦੇ ਦਿੱਤੇ ਪਰ ਉਸ ਨੇ ਉਨ੍ਹਾਂ ਦੇ ਵੀਜ਼ੇ ਦਾ ਕੋਈ ਹੱਲ ਨਹੀਂ ਕੀਤਾ ਅਤੇ ਟਾਲਮਟੋਲ ਕਰਦਾ ਰਿਹਾ। ਪੈਸੇ ਵਾਪਸ ਮੰਗਣ 'ਤੇ ਦੋਸ਼ੀ ਨੇ 5 ਲੱਖ 98 ਹਜ਼ਾਰ 400 ਰੁਪਏ ਵਾਪਸ ਕਰ ਦਿੱਤੇ ਅਤੇ 3 ਲੱਖ 16 ਹਜ਼ਾਰ ਉਸ ਵੱਲ ਬਾਕੀ ਰਹਿ ਗਏ। ਇਸ ਤੋਂ ਇਲਾਵਾ ਉਸ ਨੇ ਵਿਆਜ ਅਤੇ ਚੱਕਰ ਕੱਟਣ 'ਤੇ ਖਰਚੇ ਦੀ ਰਕਮ ਵੀ ਨਹੀਂ ਦਿੱਤੀ। ਜੋ ਕਿ 5 ਲੱਖ ਰੁਪਏ ਤੋਂ ਉਪਰ ਬਣਦੀ ਹੈ। ਜਸਮੇਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੌਰਵ ਸੂਦ ਪੁੱਤਰ ਅਸ਼ਵਨੀ ਕੁਮਾਰ ਵਾਸੀ ਲੁਧਿਆਣਾ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News