ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ''ਚ 4 ਨਾਮਜ਼ਦ

Friday, Nov 24, 2017 - 01:28 AM (IST)

ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ''ਚ 4 ਨਾਮਜ਼ਦ

ਫਿਰੋਜ਼ਪੁਰ(ਕੁਮਾਰ)—ਕਥਿਤ ਰੂਪ ਵਿਚ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ 2 ਲੋਕਾਂ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਅਧਿਕਾਰੀ ਸੁਰਿੰਦਰਪਾਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮੁਦੱਈ ਜਨਕ ਰਾਜ ਪੁੱਤਰ ਮੁਨਸ਼ੀ ਰਾਮ ਵਾਸੀ ਜੈ ਮਾਂ ਲਕਸ਼ਮੀ ਇਨਕਲੇਵ ਅੰਮ੍ਰਿਤਸਰੀ ਗੇਟ ਫਿਰੋਜ਼ਪੁਰ ਸ਼ਹਿਰ ਨੇ ਦੋਸ਼ ਲਾਇਆ ਹੈ ਕਿ ਕਥਿਤ ਰੂਪ ਵਿਚ ਸੁਖਚੈਨ ਲਾਲ ਅਤੇ ਉਸਦੀ ਪਤਨੀ ਸੰਤੋਸ਼ ਰਾਣੀ ਵਾਸੀ ਅੰਮ੍ਰਿਤਸਰ ਨੇ ਸ਼ਿਕਾਇਤਕਰਤਾ ਦੇ ਪੋਤੇ ਦੀਪਕ ਸਚਦੇਵਾ ਨੂੰ ਆਸਟ੍ਰੇਲੀਆ ਭੇਜਣ ਦੇ ਲਈ 4 ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸਨੂੰ ਅੱਜ ਤੱਕ ਵਿਦੇਸ਼ ਭੇਜਿਆ ਹੈ ਤੇ ਨਾ ਹੀ ਉਸਦੇ 4 ਲੱਖ ਰੁਪਏ ਵਾਪਸ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਪਤੀ-ਪਤਨੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਕ ਹੋਰ ਮਾਮਲੇ 80 ਲੱਖ 90 ਹਜ਼ਾਰ 534 ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ 2 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਮਲਕੀਤ ਸਿੰਘ ਮੈਸ. ਅਵਤਾਰ ਕਮਿਸ਼ਨ ਏਜੰਟ ਆਦਿ ਅਨਾਜ ਮੰਡੀ ਝੋਕ ਹਰੀ ਹਰ ਨੇ ਦੋਸ਼ ਲਾਇਆ ਹੈ ਕਿ ਕਥਿਤ ਰੂਪ ਵਿਚ ਸੁਭਾਸ਼ ਚੰਦਰ ਪੁੱਤਰ ਸ਼ਾਮ ਲਾਲ ਅਤੇ ਰਿਸ਼ਬ ਰਾਈਸ ਮਿੱਲ ਦੇ ਮਾਲਕ ਨੇ ਮਿਲੀਭੁਗਤ ਨਾਲ ਮਲਕੀਤ ਸਿੰਘ ਆਦਿ ਕਮਿਸ਼ਨ ਏਜੰਟ ਫਰਮਾਂ ਨਾਲ ਉਕਤ ਰੁਪਇਆ ਦਾ ਧੋਖਾ ਕੀਤਾ ਹੈ। 


Related News