ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਮਾਰਨ ਵਾਲੇ 2 ਨਾਮਜ਼ਦ

Saturday, Sep 09, 2017 - 02:22 AM (IST)

ਬਟਾਲਾ(ਸੈਂਡੀ)-ਥਾਣਾ ਸਿਟੀ ਦੀ ਪੁਲਸ ਵੱਲੋਂ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਕਰਨ ਮਹਿਰਾ ਪਤਨੀ ਸੁਦੇਸ਼ ਕੁਮਾਰ ਵਾਸੀ ਠਠਿਆਰੀ ਗੇਟ ਬਟਾਲਾ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ ਸੰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰਿਆੜ, ਰਵਿੰਦਰ ਐੱਮ. ਐੱਸ. ਪੁੱਤਰ ਸਾਦਿਕ ਵਾਸੀ ਪਿੰਡ ਮਿਸ਼ਰਪੁਰ ਨੂੰ 90 ਹਜ਼ਾਰ ਰੁਪਏ ਦਿੱਤੇ ਸਨ ਅਤੇ ਇਨ੍ਹਾਂ ਨੇ ਮੇਰੇ ਲੜਕੇ ਨੂੰ ਦੁਬਈ ਭੇਜਿਆ ਸੀ ਪਰ ਉਥੇ ਉਸ ਨੂੰ ਕੋਈ ਕੰਮਕਾਜ ਨਾ ਮਿਲਿਆ ਅਤੇ ਉਹ ਇਕ ਮਹੀਨਾ ਦੁਬਈ ਖੱਜਲ-ਖੁਆਰ ਹੋਣ ਤੋਂ ਬਾਅਦ ਵਾਪਸ ਇੰਡੀਆ ਆ ਗਿਆ। ਇਸ ਸਬੰਧੀ ਏ. ਐੱਸ. ਆਈ ਸਵਿੰਦਰ ਸਿੰਘ ਨੇ ਕਿਰਨ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਖਿਲਾਫ਼ ਧਾਰਾ 420, 120 ਤਹਿਤ ਕੇਸ ਦਰਜ ਕਰ ਲਿਆ ਹੈ।


Related News