ਮਾਮਲਾ ਧੋਖਾਧੜੀ ਦਾ: ਪੀੜਤਾਂ ਵਲੋਂ ਦੋਸ਼ੀ ਕਪਿਲ ਨੂੰ ਜਲਦ ਗਿ੍ਰਫਤਾਰ ਕਰਨ ਦੀ ਮੰਗ

Friday, Aug 30, 2019 - 04:28 PM (IST)

ਮਾਮਲਾ ਧੋਖਾਧੜੀ ਦਾ: ਪੀੜਤਾਂ ਵਲੋਂ ਦੋਸ਼ੀ ਕਪਿਲ ਨੂੰ ਜਲਦ ਗਿ੍ਰਫਤਾਰ ਕਰਨ ਦੀ ਮੰਗ

ਜਲੰਧਰ (ਕਮਲੇਸ਼) - ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਫਰਾਰ ਦੋਸ਼ੀ ਕਪਿਲ ਸ਼ਰਮਾ ਦੀ ਗਿ੍ਰਫਤਾਰ ਦੇ ਸਬੰਧ ’ਚ ਪੀੜਤ ਪਰਿਵਾਰ ਵਲੋਂ ਅੱਜ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਪੀੜਤ ਪਰਿਵਾਰ ਨੇ ਪੁਲਸ ਨੂੰ ਕਪਿਲ ਅਤੇ ਉਸ ਦੀ ਪਤਨੀ ਨੂੰ ਜਲਦ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਕਪਿਲ ਸ਼ਰਮਾ ਵਲੋਂ ਮਾਰੀ ਗਈ ਠੱਗੀ ਦੇ ਮਾਮਲੇ ਦੇ ਸਬੰਧ ’ਚ ਪੁਲਸ ਹੁਣ ਤੱਕ ਉਸ ਦੀ ਮਾਂ ਤੇ ਡਰਾਇਵਰ ਨੂੰ ਕਾਬੂ ਕਰ ਚੁੱਕੀ ਹੈ। ਸੰਗਰੂਰ ਅਤੇ ਕਪੂਰਥਲਾ ’ਚ ਰਹਿਣ ਵਾਲੇ 2 ਪਰਿਵਾਰਾਂ ਵਲੋਂ ਵੀ ਅੱਜ ਕਪਿਲ ਸ਼ਰਮਾ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਕਾਰਨ ਪੁਲਸ ਕੋਲ ਉਸ ਦੀਆਂ ਸ਼ਿਕਾਇਤਾਂ ਦਾ ਭੰਡਾਰ ਲੱਗ ਗਿਆ ਹੈ। 


author

rajwinder kaur

Content Editor

Related News