ਚਾਰ ਬੋਰੀਆਂ ਡੋਡੇ, ਚੂਰਾ-ਪੋਸਤ ਸਣੇ 2 ਨਾਮਜ਼ਦ

07/14/2017 5:35:55 AM

ਫੱਤੂਢੀਂਗਾ, (ਘੁੰਮਣ)- ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਰਿਆਮ ਸਿੰਘ ਡੀ. ਐੱਸ. ਪੀ. ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ਅਨੁਸਾਰ ਪਰਮਿੰਦਰ ਸਿੰਘ ਬਾਜਵਾ ਐੱਸ. ਐੱਚ. ਓ. ਥਾਣਾ ਫੱਤੂਢੀਂਗਾ ਵਲੋਂ ਸਖ਼ਤੀ ਨਾਲ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਨਾਕਾਬੰਦੀ ਮੰਡੀ ਮੋੜ ਵਿਖੇ ਮੌਜੂਦ ਸੀ ਕਿ ਕਿਸੇ ਖਾਸ ਮੁਖਬਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਪੁੱਤਰ ਜੰਗੀਰ ਸਿੰਘ ਕੌਮ ਰਾਏ ਸਿੱਖ ਵਾਸੀ ਪਿੰਡ ਬਾਜਾ ਤੇ ਮੱਖਣ ਸਿੰਘ ਪੁੱਤਰ ਮਹਿੰਦਰ ਸਿੰਘ ਕੌਮ ਰਾਏ ਸਿੱਖ ਵਾਸੀ ਪਿੰਡ ਮੰਡੀ ਛੰਨਾ ਜੋ ਡੋਡੇ, ਚੂਰਾ-ਪੋਸਤ ਵੇਚਣ ਦਾ ਧੰਦਾ ਕਰਦੇ ਹਨ, ਅੱਜ ਦੋਵੇਂ ਆਦਮੀ ਇੰਡੀਗੋ ਕਾਰ 'ਚ ਡੋਡੇ, ਚੂਰਾ-ਪੋਸਤ ਦੀਆਂ ਬੋਰੀਆਂ ਭਰ ਕੇ ਪਿੰਡ ਬਾਜਾ ਤੋਂ ਗੋਇੰਦਵਾਲ ਸਾਹਿਬ ਨੂੰ ਜਾਣ ਲਈ ਤਿਆਰੀ ਕਰ ਰਹੇ ਹਨ ਇਤਲਾਹ ਮਿਲਣ ਸਾਰ ਹੀ ਪਰਮਿੰਦਰ ਸਿੰਘ ਬਾਜਵਾ ਐੱਸ. ਐੱਚ. ਓ. ਥਾਣਾ ਫੱਤੂਢੀਂਗਾ ਨੇ ਟੀ-ਪੁਆਇੰਟ ਬਾਜਾ 'ਤੇ ਆਈ ਕਾਰ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਗੱਡੀ ਛੱਡ ਕੇ ਖੇਤਾਂ ਵੱਲ ਨੂੰ ਭੱਜ ਗਿਆ। ਜਿਸ ਦਾ ਪੁਲਸ ਕਰਮਚਾਰੀਆਂ ਨੇ ਪਿੱਛਾ ਕੀਤਾ ਪਰ ਉਹ ਭੱਜਣ 'ਚ ਕਾਮਯਾਬ ਹੋ ਗਿਆ, ਜਦਕਿ ਪੁਲਸ ਨੇ ਨਾਲ ਬੈਠੇ ਆਦਮੀ ਨੂੰ ਕਾਬੂ ਕਰ ਲਿਆ। ਜਿਸ ਨੇ ਆਪਣਾ ਨਾਮ ਮੱਖਣ ਸਿੰਘ ਪੁੱਤਰ ਮਹਿੰਦਰ ਸਿੰਘ ਕੌਮ ਰਾਏ ਸਿੱਖ ਵਾਸੀ ਪਿੰਡ ਮੁੰਡੀ ਛੰਨਾ ਦੱਸਿਆ, ਜਦਕਿ ਕਾਰ ਚਾਲਕ ਮਨਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬਾਜਾ ਭੱਜਣ 'ਚ ਕਾਮਯਾਬ ਹੋ ਗਿਆ। ਜਦ ਸਥਾਨਕ ਪੁਲਸ ਪਾਰਟੀ ਨੇ ਸੰਦੀਪ ਸਿੰਘ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਕਪੂਰਥਲਾ ਦੀ ਹਾਜ਼ਰੀ 'ਚ ਉਕਤ ਨੰਬਰੀ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਚਾਰ ਬੋਰੀ ਡੋਡੇ ਚੂਰਾ ਪੋਸਤ ਵਚਨੀ ਇੱਕ ਕੁਵਿੰਟਲ ਵੀਹ ਕਿਲੋ ਬਰਾਮਦ ਹੋਈ। ਫੱਤੂਢੀਂਗਾਂ ਪੁਲਸ ਨੇ ਦੋਹਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ  ਹੈ। ਪੁਲਸ ਨੇ ਫਰਾਰ ਹੋਏ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਅਭਿਐਨ ਸ਼ੁਰੂ ਕਰ ਦਿੱਤਾ ਹੈ। 


Related News