ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਖੋਹਣ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
Monday, Aug 23, 2021 - 07:36 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਸੀ. ਆਈ. ਏ. ਸਟਾਫ਼ ਵੱਲੋਂ ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਖੋਹਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਸੀ. ਆਈ. ਏ. ਸਟਾਫ਼ ਮੁਖੀ ਅੰਮ੍ਰਿਤਪਾਲ ਭਾਟੀ ਨੇ ਦੱਸਿਆ ਕਿ ਸਟਾਫ਼ ਦੇ ਏ. ਐੱਸ. ਆਈ. ਧਰਮ ਸਿੰਘ ਨੂੰ ਇਹ ਮੁਖ਼ਬਰੀ ਹੋਈ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਕਾਰਜ ਸਿੰਘ ਵਾਸੀ ਲੱਖੋ ਕੇ ਬਹਿਰਾਮ, ਮਨਪ੍ਰੀਤ ਸਿੰਘ ਉਰਫ਼ ਮਣਾ ਪੁੱਤਰ ਅੰਗਰੇਜ ਸਿੰਘ ਵਾਸੀ ਪਿਪਲੀ, ਗੁਰਸੇਵਕ ਸਿੰਘ ਉਰਫ਼ ਗੱਗੂ ਪੁੱਤਰ ਰੂਪ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸੱਤੂ ਵਾਸੀ ਗੋਲੇਵਾਲਾ ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਖੋਹ ਲੈਂਦੇ ਹਨ। ਇਸ ਤੋਂ ਬਾਅਦ ਜਾਅਲੀ ਨੰਬਰ ਪਲੇਟਾਂ ਲਾ ਕੇ ਅੱਗੇ ਵੇਚ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਇਤਲਾਹ ਮਿਲੀ ਸੀ ਕਿ ਇਹ ਚਾਰੇ ਪਿੰਡੀ ਬਲੋਚਾਂ ਵਿਖੇ ਨਹਿਰ ਦੀ ਪਟੜੀ ’ਤੇ ਮੋਟਰਸਾਈਕਲਾਂ ਸਮੇਤ ਬੈਠੇ ਹੋਏ, ਜਿਸ’ਤੇ ਪੁਲਸ ਪਾਰਟੀ ਵੱਲੋਂ ਰੇਡ ਮਾਰਕੇ ਉਕਤ ਚਾਰਾਂ ਨੂੰ ਇੱਕ ਪਿਸਤੌਲ 32 ਬੋਰ, 4 ਰੌਂਦ 32 ਬੋਰ ਅਤੇ ਦੋ ਖੋਹੇ ਹੋਏ ਮੋਟਰਸਾਈਕਲ ਬਰਾਮਦ ਕਰਕੇ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਮੁਖੌਟੇ ’ਚ ਭਾਜਪਾ ਦੇ ਨਵੇਂ ਰੂਪ ਤੋਂ ਸਾਵਧਾਨ ਰਹਿਣਾ ਜ਼ਰੂਰੀ : ਪ੍ਰੋ. ਬਲਜਿੰਦਰ ਕੌਰ
ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਡੋਡ ਵਿਖੇ ਰਣਜੀਤ ਸਿੰਘ ਪੁੱਤਰ ਧਰਮਵੀਰ ਸਿੰਘ ਵਾਸੀ ਪਿੰਡ ਭੁੱਟੀਵਾਲਾ ਜੋ ਮੁਕਤਸਰ ਅਤੇ ਸਾਦਿਕ ਏਰੀਏ ’ਚ ਘਰੇਲੂ ਸਮਾਨ ਦੀ ਸਪਲਾਈ ਤਾਂ ਕੰਮ ਕਰਦਾ ਹੈ, ਜਦੋਂ ਦੁਪਿਹਰ ਦੇ ਕਰੀਬ ਡੇਢ ਵਜੇ ਸਪਲਾਈ ਦੇਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੰਡ ਡੋਡ ਲਾਗੇ ਬੀੜ ਇਲਾਕੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਨੂੰ ਰੋਕ ਕੇ ਪਿਸਤੌਲ ਵਿਖਾ ਕੇ ਉਸਦਾ ਮੋਟਰਸਾਈਕਲ ਖੋਹ ਲਿਆ ਸੀ, ਜਿਸ’ਤੇ ਸਥਾਨਕ ਥਾਣਾ ਸਦਰ ਵਿਖੇ ਬੀਤੀ 22 ਅਗਸਤ ਨੂੰ ਦਰਜ ਕੀਤੇ ਗਏ ਮੁਕੱਦਮੇਂ ਵਿੱਚ ਰਣਜੀਤ ਸਿੰਘ ਦੀ ਸ਼ਨਾਖਤ ਅਨੁਸਾਰ ਇਨ੍ਹਾਂ’ਚੋਂ ਤਿੰਨਾਂ ਦੇ ਨਾਂ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਬੇਕਾਬੂ ਕਾਰ ਨੇ ਸਕੂਟਰ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਪਿਤਾ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ