ਪੰਜ ਸਾਲਾਂ ’ਚ ਵਿਜੀਲੈਂਸ ਕੋਲ ਪਹੁੰਚੀਆਂ ਚਾਰ ਲੱਖ ਸ਼ਿਕਾਇਤਾਂ, ਅਧਿਕਾਰੀਆਂ ਦੀਆਂ ਫ਼ਾਈਲਾਂ ਬਣਨੀਆਂ ਸ਼ੁਰੂ

Sunday, Jan 29, 2023 - 05:01 PM (IST)

ਪੰਜ ਸਾਲਾਂ ’ਚ ਵਿਜੀਲੈਂਸ ਕੋਲ ਪਹੁੰਚੀਆਂ ਚਾਰ ਲੱਖ ਸ਼ਿਕਾਇਤਾਂ, ਅਧਿਕਾਰੀਆਂ ਦੀਆਂ ਫ਼ਾਈਲਾਂ ਬਣਨੀਆਂ ਸ਼ੁਰੂ

ਜਲੰਧਰ : ਵਿਜੀਲੈਂਸ ਬਿਊਰੋ ਨੇ ਬੀਤੇ ਸਮੇਂ ਵਿਚ ਆਈਆਂ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੀਆਂ ਸ਼ਿਕਾਇਤਾਂ ਦੀ ਗਿਣਤੀ ਚਾਰ ਲੱਖ ਦੇ ਕਰੀਬ ਹੈ। ਇਹ ਉਹ ਸ਼ਿਕਾਇਤਾਂ ਹਨ ਜੋ ਪਿਛਲੇ ਸਮੇਂ ਵਿਚ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਸਨ। ਇੱਥੇ ਵਿਜੀਲੈਂਸ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ ਤੋਂ ਸਭ ਤੋਂ ਵੱਧ ਸ਼ਿਕਾਇਤਾਂ ਸਾਲ 2022 'ਚ ਆਈਆਂ ਹਨ। ਸੂਤਰ ਦੱਸਦੇ ਹਨ ਕਿ ਜ਼ਿਆਦਾਤਰ ਅਧਿਕਾਰੀਆਂ ਦੀਆਂ ਫ਼ਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਵਿਜੀਲੈਂਸ ਨੂੰ ਵੀ ਆਪਣੇ ਕੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਵਿਜੀਲੈਂਸ ਦੇ ਕੋਲ ਗੈਰ-ਰਜਿਸਟਰਡ ਸ਼ਿਕਾਇਤਾਂ ਬਹੁਤ ਹਨ। ਵਿਜੀਲੈਂਸ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੱਧ ਰਿਹਾ ਹੈ। ਪਿਛਲੇ ਹਫ਼ਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਸੂਬਾ ਦੇ ਮੁੱਖ ਸਕੱਤਰ ਦੀ ਮੀਟਿੰਗ ਹੋਈ ਸੀ, ਜਿਸ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਸੀ ਕਿ ਬਿਊਰੋ ਦੀ ਕਾਰਵਾਈ ਸਟੀਕ ਹੋਣੀ ਚਾਹੀਦੀ ਕਿ ਕੇਸ ਦੇ ਅਸਫ਼ਲ ਹੋਣ ਦੀ ਕੋਈ ਗੁੰਜਾਇਜ਼ ਨਾ ਰਹੇ। 

ਇਹ ਵੀ ਪੜ੍ਹੋ- ਪਾਕਿਸਤਾਨ 'ਚ ਵਾਪਰਿਆ ਬੱਸ ਹਾਦਸਾ, ਕਰੀਬ 39 ਲੋਕਾਂ ਦੀ ਮੌਤ

ਮਹੱਤਵਪੂਰਨ ਗੱਲ ਇਹ ਹੈ ਕਿ ਬੀਤੇ ਸਾਲ 2022 'ਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਕੇਸਾਂ 'ਚ ਦੋਸ਼ੀ ਠਹਿਰਾਏ ਜਾਣ ਦੀ ਵਾਲੇ 35 ਫੀਸਦੀ ਸੀ, ਜਦ ਕਿ ਸਾਲ 2021 'ਚ ਇਹ 30 ਫੀਸਦੀ ਅਤੇ ਸਾਲ 2020 'ਚ 18 ਫੀਸਦੀ ਸੀ। ਇਸ ਗੱਲ ’ਤੇ  ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਕੋਲ ਸ਼ਿਕਾਇਤਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਸਰਕਾਰ ਕੋਲ ਕਰੀਬ 11 ਮਹੀਨਿਆਂ 'ਚ ਤਿੰਨ ਲੱਖ ਤੋਂ ਵੱਧ ਸ਼ਿਕਾਇਤਾਂ ਆਈਆਂ। ਜੇਕਰ ਇਨ੍ਹਾਂ 'ਚੋਂ ਗੈਰ-ਗੰਭੀਰ ਸ਼ਿਕਾਇਤਾਂ ਨੂੰ ਦੂਰ ਕੀਤਾ ਜਾਵੇ ਤਾਂ ਗੰਭੀਰ ਸ਼ਿਕਾਇਤਾਂ ਦੀ ਗਿਣਤੀ ਕਰੀਬ 10 ਹਜ਼ਾਰ ਬਣਦੀ ਹੈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਪ੍ਰਾਈਵੇਟ ਲੋਕਾਂ ਖ਼ਿਲਾਫ਼ ਸ਼ਿਕਾਇਤਾਂ ਦੀ ਗਿਣਤੀ ਜ਼ਿਆਦਾ ਹੈ। 

ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ

ਵਿਜੀਲੈਂਸ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਤੋਂ ਬਿਊਰੋ ਨੇ ਜੋ ਸ਼ਿਕਾਇਤਾਂ ਦਰਜ ਕੀਤੀਆਂ ਹਨ ਉਨ੍ਹਾਂ 'ਚ ਸਾਲ 2022 'ਚ ਸਭ ਤੋਂ ਵੱਧ ਸ਼ਿਕਾਇਤਾਂ ਪ੍ਰਾਈਵੇਟ ਲੋਕਾਂ ਖ਼ਿਲਾਫ਼ ਸਨ। ਕਾਂਗਰਸ ਸਰਕਾਰ ਦੇ ਆਗੂ ਰਹੇ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆ, ਸੁੰਦਰ ਸ਼ਾਮ ਅਰੋੜਾ ਇਸ ਸ਼੍ਰੇਣੀ 'ਚ ਆਉਂਦੇ ਹਨ। ਜਦਕਿ ਬੀਤੇ ਸਾਲ ਵਿਜੀਲੈਂਸ ਵੱਲੋਂ ਸੂਬੇ ਦੇ ਵੱਖ-ਵੱਖ ਆਰ.ਟੀ.ਏ ਦਫ਼ਤਰਾਂ 'ਚ ਛਾਪੇਮਾਰੀ ਦੌਰਾਨ ਫੜੇ ਗਏ ਲੋਕਾਂ 'ਚ ਪ੍ਰਾਈਵੇਟ ਲੋਕ ਵੀ ਸ਼ਾਮਲ ਸਨ। ਜਦ ਕਿ ਵਿਜੀਲੈਂਸ ਬਿਊਰੋ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਰਕਾਰੀ ਅਧਿਕਾਰੀਆਂ ਵਿਰੁੱਧ ਗੰਭੀਰ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਿਨ੍ਹਾਂ ਵਿਰੁੱਧ ਗੰਭੀਰ ਸ਼ਿਕਾਇਤਾਂ ਹਨ, ਉਨ੍ਹਾਂ ਲਈ ਫ਼ਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News