ਕਾਰ ਤੇ ਮੋਟਰਸਾਈਕਲ ਦੀ ਟੱਕਰ ''ਚ ਚਾਰ ਜਖ਼ਮੀਂ

08/19/2017 8:51:18 PM

ਕੋਟ ਈਸੇ ਖਾਂ (ਛਾਬੜਾ)- ਸਥਾਨਕ ਸ਼ਹਿਰ ਦੇ ਧਰਮਕੋਟ ਰੋਡ 'ਤੇ ਸਥਿਤ ਰਾਧਾ ਸੁਆਮੀ ਸਤਸੰਗ ਘਰ ਦੇ ਨਜਦੀਕ ਦੇਰ ਸ਼ਾਮ ਵਾਪਰੇ ਇਕ ਸੜਕ ਹਾਦਸੇ ਵਿਚ ਚਾਰ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਦੇ ਹਰਬੰਸ ਨਰਸਿੰਗ ਹਸਪਤਾਲ ਦੇ ਸੰਚਾਲਕ ਡਾ. ਅਨਿਲਜੀਤ ਕੰਬੋਜ ਦੀ ਨੂੰਹ ਅਤੇ ਡਾ. ਰਾਘਵਦੀਪ ਕੰਬੋਜ ਦੀ ਧਰਮ ਪਤਨੀ ਡਾ. ਹਰਜੋਤ ਕੰਬੋਜ ਅਪਣੇ ਦੋ ਕੁ ਸਾਲ ਦੇ ਲੜਕੇ ਅਤੇ ਭਰਾ ਨਾਲ ਕਾਰ 'ਤੇ ਕੋਟ ਈਸੇ ਖਾਂ ਤੋਂ ਆਪਣੇ ਪੇਕੇ ਮਹਿਤਪੁਰ ਨੂੰ ਜਾ ਰਹੇ ਸੀ, ਜਦੋਂ ਉਨ੍ਹਾਂ ਦੀ ਕਾਰ ਧਰਮਕੋਟ ਰੋਡ 'ਤੇ ਸਥਿਤ ਰਾਧਾ ਸੁਆਮੀ ਸਤਸੰਗ ਘਰ ਦੀ ਨਜਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀ ਉਨ੍ਹਾਂ ਦੀ ਕਾਰ ਨਾਲ ਟਕਰਾ ਗਏ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵੀਰਪਾਲ ਸਿੰਘ ਪੁੱਤਰ ਗੁਲਜਾਰ ਸਿੰਘ, ਸੁਖਦੇਵ ਸਿੰਘ ਪੁੱਤਰ ਮੰਨਾ ਸਿੰਘ, ਸੁਖਦਰਸ਼ਨ ਕੁਮਾਰ ਪੁੱਤਰ ਰਾਮ ਸਰੂਪ ਕੁਮਾਰ ਤਿੰਨੇ ਵਾਸੀ ਨਸੀਰਪੁਰ ਜਾਨੀਆ ਅਤੇ ਕਾਰ ਸਵਾਰ ਡਾ. ਹਰਜੋਤ ਕੰਬੋਜ ਜ਼ਖਮੀ ਹੋ ਗਏ। ਮੋਟਰਸਾਈਕਲ ਸਵਾਰ ਤਿੰਨੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ ਤੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਮੋਗਾ ਰੈਫਰ ਕਰ ਦਿੱਤਾ ਗਿਆ ਹੈ। 


Related News