ਚੌਕੀਦਾਰ ਨੂੰ ਬੰਦੀ ਬਣਾ ਕੇ ਚਾਰ ਨਕਾਬਪੋਸ਼ ਚੋਰਾਂ ਨੇ ਸਕੂਲ ’ਚ ਕੀਤੀ ਚੋਰੀ

Thursday, Aug 30, 2018 - 06:11 AM (IST)

ਮੁੱਲਾਂਪੁਰ ਦਾਖਾ, (ਕਾਲੀਆ)- ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਬੀਤੀ ਰਾਤ ਚਾਰ ਨਕਾਬਪੋਸ਼ ਚੋਰ ਸਕੂਲ ਦੀ ਮਗਰਲੀ ਕੰਧ ਟੱਪ ਕੇ ਸਕੂਲ ਅੰਦਰ ਦਾਖਲ ਹੋ ਗਏ ਅਤੇ ਚੌਕੀਦਾਰ ਨੂੰ ਕਾਬੂ ਕਰ ਲਿਆ ਅਤੇ ਉਸ ਦਾ ਮੋਬਾਇਲ ਖੋਹ ਕੇ, ਉਸ ਵਿਚੋਂ ਸਿਮ ਕੱਢ ਕੇ ਦੋਵਾਂ ਨੂੰ ਬਾਹਰ ਸੁੱਟ ਦਿੱਤਾ ਅਤੇ ਚੌਕੀਦਾਰ ਨੂੰ ਸਕੂਲ ਵਿਚ ਬਣੇ ਸਟੋਰ ਵਿਚ ਬੰਦ ਕਰ ਦਿੱਤਾ ਅਤੇ ਬੇਖੌਫ ਘਟਨਾ ਨੂੰ ਅੰਜਾਮ ਦੇਣ ਉਪਰੰਤ ਐੱਲ. ਈ. ਡੀ., ਨਕਦੀ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ®ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਚਾਰ ਨਕਾਬਪੋਸ਼ ਵਿਅਕਤੀ ਸਕੂਲ ਅੰਦਰ ਦਾਖਲ ਹੋ ਗਏ ਅਤੇ ਚੌਕੀਦਾਰ ਨੂੰ ਸਟੋਰ ’ਚ ਬੰਦ ਕਰਨ ਉਪਰੰਤ ਸੱਬਲਾਂ ਨਾਲ ਸਕੁੂਲ ਵਿਚ ਪਈਆਂ ਗੋਦਰੇਜ ਦੀਆਂ ਅਲਮਾਰੀਆਂ ਨੂੰ ਤੋਡ਼ਿਆ ਅਤੇ ਉਨ੍ਹਾਂ ਵਿਚ ਪਏ ਸਾਮਾਨ ਦੀ ਫਰੋਲਾ-ਫਰਾਲੀ ਕੀਤੀ।
 ਚੋਰਾਂ ਨੇ ਸਕੂਲ ’ਚ ਪਏ ਸਾਮਾਨ ਦੀ ਭੰਨ-ਤੋਡ਼ ਕਰਨ ਦੇ ਨਾਲ-ਨਾਲ ਐੱਲ. ਈ. ਡੀ. ਵੀ ਤੋਡ਼ ਦਿੱਤੀ ਅਤੇ ਸਕੂਲ ਵਿਚ ਪਈ ਨਕਦੀ, ਕੈਮਰੇ, ਐੱਲ. ਈ. ਡੀ. ਲੈ ਕੇ ਫਰਾਰ ਹੋ ਗਏ। ਚੋਰ ਕਰੀਬ ਦੋ ਘੰਟੇ ਸਕੂਲ ਵਿਚ ਫਰੋਲਾ-ਫਰਾਲੀ ਕਰਦੇ ਰਹੇ ਅਤੇ ਫਰਿੱਜ ਵਿਚ ਪਿਆ ਖਾਣ ਵਾਲਾ ਸਾਮਾਨ ਖਾਧਾ ਅਤੇ ਕੋਲਡ ਡਿਰੰਕਸ ਵੀ ਡਕਾਰੇ। ਚੋਰੀ ਦੀ ਘਟਨਾ ਦਾ ਪਤਾ ਸਵੇਰੇ ਬੱਸ ਡਰਾਈਵਰ ਵਲੋਂ ਕਰੀਬ 5 ਵਜੇ ਸਕੂਲ ਪੁੱਜਣ ’ਤੇ ਲੱਗਾ ਅਤੇ ਸਟੋਰ ਵਿਚ ਬੰਦ ਚੌਕੀਦਾਰ ਗੁਰਦੇਵ ਸਿੰਘ ਦੀ ਬੰਦਖੁਲਾਸੀ ਕਰਵਾਈ। 
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਏ. ਐੱਸ. ਆਈ. ਬਲਵੀਰ ਚੰਦ ਸਮੇਤ ਪੁਲਸ ਪਾਰਟੀ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਅਕਾਊਂਟੈਂਟ ਛੁੱਟੀ ’ਤੇ ਹੋਣ ਕਾਰਨ ਚੋਰ ਕਿੰਨੀ ਨਕਦੀ ਲੈ ਗਏ, ਬਾਰੇ ਪਤਾ ਨਹੀ ਲੱਗ ਸਕਿਆ।


Related News