ਨੱਕੀਆਂ ਪਾਵਰ ਹਾਊਸ ਦੇ ਗੇਟਾਂ ਤੋਂ ਵਿਅਕਤੀ ਦੀ ਲਾਸ਼ ਮਿਲੀ
Saturday, Jul 21, 2018 - 12:51 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਉਪਰ ਬਣੇ ਨੱਕੀਆਂ ਪਾਵਰ ਹਾਊਸ ਦੇ ਗੇਟ ਨੰਬਰ ਇਕ ’ਤੇ ਮਸ਼ੀਨ ਨੰਬਰ ਤਿੰਨ ਤੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਹਰਕੇਸ਼ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨੱਕੀਆਂ ਪਾਵਰ ਹਾਊਸ ਦੇ ਗੇਟ ਨੰਬਰ ਇਕ ਅਤੇ ਮਸ਼ੀਨ ਨੰਬਰ ਤਿੰਨ ਤੋਂ ਇਕ ਅਣਪਛਾਤੇ ਵਿਅਕਤੀ ਦੀ ਗਲੀ ਸਡ਼ੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਉਮਰ ਕਰੀਬ 47 ਸਾਲ, ਸਿਰ ਤੋਂ ਮੋਨਾ, ਸਰੀਰ ਭਰਵਾਂ ਹੈ। ਉਸ ਦੇ ਨੀਲੇ ਰੰਗ ਦੀ ਟੀ-ਸ਼ਰਟ (ਕਮੀਜ਼), ਸੱਜੇ ਕੰਨ ਵਿਚ ਗੋਲਡਨ ਰੰਗ ਦੀ ਨਾਤੀ ਪਾਈ ਹੋਈ ਹੈ, ਖੱਬੀ ਲੱਤ ਦੇ ਗਿੱਟੇ ਉਪਰ ਕਾਲੇ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਹੈ ਅਤੇ ਸੱਜੀ ਬਾਂਹ ਦੇ ਅੰਦਰਲੇ ਪਾਸੇ ਸੁਰਮੇ ਨਾਲ ਕੁਝ ਲਿਖਿਆ ਹੋਇਆ ਹੈ, ਜੋ ਪਡ਼੍ਹਿਆ ਨਹੀਂ ਜਾ ਰਿਹਾ। ਸ਼ਨਾਖ਼ਤ ਨਾ ਹੋਣ ਕਰਕੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਲਈ ਰਖਵਾ ਦਿੱਤਾ ਗਿਆ ਹੈ।