ਬਹਿਬਲਕਲਾਂ ਗੋਲੀਕਾਂਡ : ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਰਾਹਤ

Tuesday, Jul 02, 2019 - 12:40 PM (IST)

ਬਹਿਬਲਕਲਾਂ ਗੋਲੀਕਾਂਡ : ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਰਾਹਤ

ਚੰਡੀਗੜ੍ਹ : ਬਹਿਬਲਕਲਾਂ ਗੋਲੀਕਾਂਡ 'ਚ ਨਾਮਜ਼ਦ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਹਾਈਕੋਰਟ ਨੇ ਰਾਹਤ ਦਿੱਤੀ ਹੈ। ਅਦਾਲਤ ਨੇ ਚਰਨਜੀਤ ਸ਼ਰਮਾ ਦੀ ਅੰਤਰਿਮ ਜ਼ਮਾਨਤ 16 ਜੁਲਾਈ ਤੱਕ ਵਧਾ ਦਿੱਤੀ ਹੈ। ਦੱਸ ਦੇਈਏ ਕਿ ਚਰਨਜੀਤ ਸ਼ਰਮਾ ਨੂੰ ਮੈਡੀਕਲ ਗਰਾਊਂਡ 'ਤੇ ਅੰਤਰਿਮ ਜ਼ਮਾਨਤ ਮਿਲੀ ਹੈ। ਗੋਲੀਕਾਂਡ ਦੇ ਹੋਰਨਾਂ ਮੁਲਜ਼ਮਾਂ ਦੀ ਰਾਹਤ ਵੀ ਅਦਾਲਤ ਨੇ ਜਾਰੀ ਰੱਖੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ।
ਇੰਝ ਦਰਜ ਹੋਇਆ ਸੀ ਮਾਮਲਾ
ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਥਾਣਾ ਬਾਜਾਖਾਨਾ 'ਚ ਘਟਨਾ ਦੇ 7 ਦਿਨਾਂ ਬਾਅਦ 21 ਅਕਤੂਬਰ, 2015 ਨੂੰ ਅਣਪਛਾਤੀ ਪੁਲਸ ਪਾਰਟੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕੇਸ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਪਿਛਲੇ ਸਾਲ 21 ਅਗਸਤ, 2018 ਨੂੰ 4 ਪੁਲਸ ਮੁਲਾਜ਼ਮਾਂ ਉਸ ਸਮੇਂ ਦੇ ਐੱਸ. ਐੱਸ. ਪੀ. ਮੋਗਾ, ਚਰਨਜੀਤ ਸਿੰਘ ਸ਼ਰਮਾ, ਉਸ ਦੇ ਰੀਡਰ ਇੰਸਪੈਕਟਰ ਪਰਦੀਪ ਸਿੰਘ, ਫਾਜ਼ਿਲਕਾ ਦੇ ਐੱਸ. ਪੀ. ਬਿਕਰਮਜੀਤ ਸਿੰਘ ਅਤੇ ਥਾਣਾ ਬਾਜਾਖਾਨਾ ਪ੍ਰਭਾਰੀ ਐੱਸ. ਆਈ. ਅਮਰਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਗਿਆ ਸੀ। 


author

Babita

Content Editor

Related News