ਕਰੰਟ ਦੀ ਲਪੇਟ ''ਚ ਆਉਣ ਵਾਲੇ ਸਾਬਕਾ ਫੌਜੀ ਦੀ ਮੌਤ

Thursday, Jun 28, 2018 - 11:25 AM (IST)

ਕਰੰਟ ਦੀ ਲਪੇਟ ''ਚ ਆਉਣ ਵਾਲੇ ਸਾਬਕਾ ਫੌਜੀ ਦੀ ਮੌਤ

ਸੰਗਤ ਮੰਡੀ (ਮਨਜੀਤ) — ਪਿੰਡ ਰਾਏ ਕੇ ਕਲਾਂ ਵਿਖੇ ਬੀਤੀ ਸ਼ਾਮ ਇਨਵਰਟਰ ਦਾ ਪਲੱਗ ਲਾਉਂਦੇ ਸਮੇਂ ਕਰੰਟ ਦੀ ਲਪੇਟ 'ਚ ਆਏ ਸਾਬਕਾ ਫੌਜੀ ਦੀ ਬੀਤੀ ਅੱਧੀ ਰਾਤ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੇ ਸੇਵਾ ਮੁਕਤ ਫੌਜੀ ਗੁਰਸੇਵਕ ਸਿੰਘ (48) ਪੁੱਤਰ ਪ੍ਰਿਥੀ ਸਿੰਘ ਨੂੰ ਸ਼ਾਮ ਸਮੇਂ ਇਨਵਰਟਰ ਦਾ ਪਲੱਗ ਲਾਉਣ ਸਮੇਂ ਕਰੰਟ ਦਾ ਜ਼ੋਰਦਾਰ ਝਟਕਾ ਲੱਗ ਗਿਆ। ਪਰਿਵਾਰਕ ਮੈਂਬਰਾਂ ਵਲੋਂ ਗੁਰਸੇਵਕ ਸਿੰਘ ਨੂੰ ਤੁਰੰਤ ਇਲਾਜ ਲਈ ਗਿੱਦੜਬਾਹਾ ਦੇ ਹਸਪਤਾਲ ਲਿਜਾਇਆ ਗਿਆ ਪਰ ਸਥਿਤੀ ਜ਼ਿਆਦਾ ਨਾਜੁਕ ਹੋਣ ਕਾਰਨ ਡਾਕਟਰਾਂ ਵਲੋਂ ਉਨ੍ਹਾਂ ਨੂੰ ਵਾਪਸ ਪਿੰਡ ਮੋੜ ਦਿੱਤਾ। ਪਰਿਵਾਰਕ ਮੈਂਬਰਾਂ ਵਲੋਂ ਸਰੀਰ 'ਚੋਂ ਬਿਜਲੀ ਦਾ ਕਰੰਟ ਘੱਟ ਕਰਨ ਲਈ ਗੁਰਸੇਵਕ ਸਿੰੰਘ ਨੂੰ ਘਰ ਦੇ ਵਿਹੜੇ 'ਚ ਹੀ ਮਿੱਟੀ ਦਾ ਟੋਆ ਪੁੱਟ ਕੇ ਦੱਬ ਦਿੱਤਾ ਗਿਆ ਪਰ ਅੱਧੀ ਰਾਤ ਦੇ ਕਰੀਬ ਉਸ ਦੀ ਮੌਤ ਹੋ ਗਈ।


Related News