ਨਾਭਾ ''ਚ ਪਿੰਡ ਅਚਲ ਦੇ ਸਾਬਕਾ ਸਰਪੰਚ ''ਤੇ ਜਾਨਲੇਵਾ ਹਮਲਾ

Friday, Sep 27, 2019 - 12:44 AM (IST)

ਨਾਭਾ ''ਚ ਪਿੰਡ ਅਚਲ ਦੇ ਸਾਬਕਾ ਸਰਪੰਚ ''ਤੇ ਜਾਨਲੇਵਾ ਹਮਲਾ

ਨਾਭਾ,(ਰਾਹੁਲ ਖੁਰਾਨਾ): ਨਾਭਾ ਬਲਾਕ ਦੇ ਪਿੰਡ ਅਚਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ 'ਤੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਤੋਂ ਪਹਿਲਾਂ ਜਸਵਿੰਦਰ ਸਿੰਘ ਦੀਆਂ ਅੱਖਾਂ 'ਚ ਮਿਰਚਾਂ ਪਾਈਆਂ ਗਈਆਂ। ਜਿਸ ਤੋਂ ਬਾਅਦ ਉਸ 'ਤੇ ਤਲਵਾਰਾਂ ਨਾਲ ਕਈ ਵਾਰ ਕੀਤੇ ਗਏ। ਇਸ ਦੌਰਾਨ ਹਮਲਾਵਰਾਂ ਨੇ ਜਸਵਿੰਦਰ ਸਿੰਘ ਦੀਆਂ ਦੋਵੇਂ ਟੰਗਾਂ ਵੀ ਤੋੜ ਦਿੱਤੀਆਂ ਤੇ ਸ਼ਰੀਰ 'ਤੇ ਡੂੰਘੀਆਂ ਸੱਟਾਂ ਮਾਰੀਆਂ। ਜਿਸ ਕਾਰਨ ਉਸ ਨੂੰ ਜ਼ਖਮੀ ਹਾਲਤ 'ਚ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਪੀੜਤ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
 


Related News