ਸਾਬਕਾ ਪ੍ਰਧਾਨ ਮੰਤਰੀ ਸਵ. ਵਾਜਪਾਈ ਦੀਆਂ ਅਸਥੀਆਂ ਬਿਆਸ ਦਰਿਆ ''ਚ ਹੋਣਗੀਆਂ ਪ੍ਰਵਾਹਿਤ

Wednesday, Aug 22, 2018 - 07:14 AM (IST)

ਸਾਬਕਾ ਪ੍ਰਧਾਨ ਮੰਤਰੀ ਸਵ. ਵਾਜਪਾਈ ਦੀਆਂ ਅਸਥੀਆਂ ਬਿਆਸ ਦਰਿਆ ''ਚ ਹੋਣਗੀਆਂ ਪ੍ਰਵਾਹਿਤ

ਅੰਮ੍ਰਿਤਸਰ/ਜਲੰਧਰ, (ਮਹਿੰਦਰ, ਕਮਲ, ਰਾਹੁਲ)— ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਦਾ ਕਲਸ਼ ਲੈ ਕੇ ਰਾਜਸਭਾ ਦੇ ਸੰਸਦ ਮੈਂਬਰ ਅਤੇ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਬੁੱਧਵਾਰ ਦੁਪਹਿਰ 1.30 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਣਗੇ।
ਮਲਿਕ ਨੇ ਦੱਸਿਆ ਕਿ ਸਵ. ਵਾਜਪਾਈ ਦੀਆਂ ਅਸਥੀਆਂ ਬਿਆਸ ਦਰਿਆ 'ਚ ਪ੍ਰਵਾਹਿਤ ਕਰਨ ਲਈ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਉਨ੍ਹਾਂ ਨਾਲ ਇਥੇ ਆ ਰਹੇ ਹਨ। ਇਸ ਪ੍ਰੋਗਰਾਮ ਨੂੰ ਲੈ ਕੇ ਅੱਜ ਸਥਾਨਕ ਭਾਜਪਾ ਦਫਤਰ 'ਚ ਭਾਜਪਾ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ ਦੀ ਪ੍ਰਧਾਨਗੀ 'ਚ ਇਕ ਬੈਠਕ ਕੀਤੀ ਗਈ। ਇਸ ਮੌਕੇ ਸ਼ਰਮਾ ਨੇ ਦੱਸਿਆ ਕਿ ਵਾਜਪਾਈ ਦੀਆਂ ਅਸਥੀਆਂ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਮੀਰਾ ਕੋਟ ਚੌਕ ਤੋਂ ਕਚਹਿਰੀ ਚੌਕ ਹੁੰਦੇ ਹੋਏ ਅਸ਼ੋਕਾ ਰੋਡ, ਕ੍ਰਿਸਟਲ ਚੌਕ, ਭੰਡਾਰੀ ਪੁਲ ਐਲੀਵੇਟਿਡ ਰੋਡ ਤੋਂ ਹੁੰਦੇ ਹੋਏ ਬਿਆਸ ਪਹੁੰਚਾਇਆ ਜਾਵੇਗਾ। ਇਸ ਮੌਕੇ  ਭਾਜਪਾ ਸੂਬਾ ਪ੍ਰਧਾਨ ਮਲਿਕ ਦੇ ਨਾਲ ਭਾਜਪਾ ਦੇ ਸੂਬਾ ਪੱਧਰ ਦੇ ਸਾਰੇ ਸੀਨੀਅਰ ਅਹੁਦੇਦਾਰ ਵੀ ਮੌਜੂਦ ਰਹਿਣਗੇ।


Related News