ਸਾਬਕਾ MP ਮਹਿੰਦਰ ਸਿੰਘ ਕੇ.ਪੀ. ਦੇ ਬੇਟੇ ਦੀ ਮੌਤ ਦੇ ਮੁੱਖ ਮੁਲਜ਼ਮ ਨੇ ਕੀਤਾ ਆਤਮ-ਸਮਰਪਣ

Wednesday, Oct 29, 2025 - 12:06 AM (IST)

ਸਾਬਕਾ MP ਮਹਿੰਦਰ ਸਿੰਘ ਕੇ.ਪੀ. ਦੇ ਬੇਟੇ ਦੀ ਮੌਤ ਦੇ ਮੁੱਖ ਮੁਲਜ਼ਮ ਨੇ ਕੀਤਾ ਆਤਮ-ਸਮਰਪਣ

ਜਲੰਧਰ (ਜਤਿੰਦਰ, ਭਾਰਦਵਾਜ) - ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੇ ਪੁੱਤਰ ਰਿਚੀ ਕੇ. ਪੀ. ਦੀ ਮੌਤ ਨਾਲ ਸਬੰਧਤ ਸੜਕ ਹਾਦਸੇ ਦੇ ਮੁੱਖ ਮੁਲਜ਼ਮ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਨੇ ਮੰਗਲਵਾਰ ਦੇਰ ਸ਼ਾਮ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਹੈ। ਥਾਣਾ-6 ਦੀ ਪੁਲਸ ਨੇ ਅਦਾਲਤ ਕੰਪਲੈਕਸ ਤੋਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਦਿਨਾਂ ਦਾ ਰਿਮਾਂਡ ਲੈ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਅਦਾਲਤ ਨੇ ਮੰਨਿਆ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਦੋਸ਼ੀ ਵਿਰੁੱਧ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਦੇ ਪੁਖਤਾ ਸਬੂਤ ਹਨ।


author

Inder Prajapati

Content Editor

Related News