ਸਾਬਕਾ ਮੰਤਰੀ ਅਨੀਲ ਜੋਸ਼ੀ ਨੇ ਅਸ਼ਵਨੀ ਸ਼ਰਮਾ ਨੂੰ ਦਿੱਤਾ ਇਝ ਦਿੱਤਾ ਠੋਕਵਾਂ ਜਵਾਬ

06/14/2021 6:56:49 PM

ਅੰਮ੍ਰਿਤਸਰ (ਸੁਮਿਤ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਸਬੰਧ ’ਚ ਜਦੋਂ ਜਗਬਾਣੀ ਦੇ ਪੱਤਰਕਾਰ ਨੇ ਅਨਿਲ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਦੋਸ਼ ਨਹੀਂ ਲਗਾਏ, ਸਗੋਂ ਜੋ ਗੱਲ ਸਹੀ ਹੈ, ਉਹ ਆਖੀ ਹੈ। ਇਸ ਸਮੇਂ ਪਾਰਟੀ ਜਿਸ ਸਥਿਤੀ ’ਤੋਂ ਲੰਘ ਰਹੀ ਹੈ, ਉਸ ਦੀ ਮੈਂ ਅਸਲੀ ਵਸਤੂ ਸਥਿਤੀ ਪੇਸ਼ ਕੀਤੀ ਹੈ। ਮੈਂ ਉਹੀ ਗੱਲ ਕਹੀ ਹੈ, ਜਿਹੜੀ ਇਸ ਸਮੇਂ ਅਸਲ ’ਚ ਪਾਰਟੀ ਭੁਗਤ ਰਹੀ ਹੈ। ਇਹ ਆਪਣੇ ਵੱਲੋਂ ਗੱਲਾਂ ਬਣਾ ਕੇ ਇਹ ਕਹਿੰਦੇ ਰਹੇ ਕਿ ਕੇਂਦਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਤੋਂ ਕਿਸਾਨ ਖੁਸ਼ ਹਨ, ਜਦਕਿ ਅਜਿਹਾ ਕੁਝ ਨਹੀਂ ਸੀ। ਕਿਸਾਨ ਕਦੇ ਵੀ ਖੇਤੀ ਬਿੱਲਾਂ ਤੋਂ ਖੁਸ਼ ਹੋਇਆ ਹੀ ਨਹੀਂ ਸੀ। ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਇਸ ਸਬੰਧ ’ਚ ਕਈ ਵਾਰ ਦਿੱਲੀ ਗਿਆ, ਕਈ ਵਾਰ ਗੱਲਾਂ ਕੀਤੀਆਂ ਪਰ ਕਿਸੇ ਨੇ ਕੋਈ ਨਹੀਂ ਸੁਣੀ। 

ਪੜ੍ਹੋ ਇਹ ਵੀ ਖ਼ਬਰ - ਧੀ ਦੇ ਪ੍ਰੇਮ ਸਬੰਧਾਂ 'ਚ ਮਾਂ ਦੇ ਰਹੀ ਸੀ ਸਾਥ, ਪਿਓ ਨੇ ਦੋਵਾਂ ਨੂੰ ਦਿੱਤਾ ਨਹਿਰ 'ਚ ਧੱਕਾ 

ਅਨੀਲ ਜੋਸ਼ੀ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਖੇਤੀ ਕਾਨੂੰਨ ਖਰਾਬ ਹਨ, ਕਾਲੇ ਹਨ ਜਾਂ ਗਲਤ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾਂ ਇਹ ਕਿਹਾ ਕਿ ਕੋਈ ਵੀ ਸਰਕਾਰ ਕਾਨੂੰਨ ਮਾੜੇ ਨਹੀਂ ਬਣਾਉਂਦੀ, ਕਿ ਇਸ ਨਾਲ ਕਿਸੇ  ਦਾ ਕੋਈ ਨੁਕਸਾਨ ਹੋਵੇ। ਕਾਨੂੰਨ ਲਾਗੂ ਹੋਣ ਤੋਂ ਬਾਅਦ ਹੀ ਸਾਰੇ ਵਿਵਾਦ ਸਾਹਮਣੇ ਆਉਂਦੇ ਹਨ, ਜਿਸ ਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਅਨੀਲ ਜੋਸ਼ੀ ਨੇ ਕਿਹਾ ਕਿ ਹਰਜੀਤ ਹਰੇਵਾਲ ਜੋ ਵੀ ਕੋਸ਼ਿਸ਼ ਕਰਦੇ ਰਹੇ, ਉਹ ਠੀਕ ਹੈ। ਉਹ ਇਕ ਵਾਰ ਵੀ ਕਿਸਾਨਾਂ ਦੀ ਬੈਠਕ ’ਚ ਨਹੀਂ ਬੈਠੇ ਅਤੇ ਨਾ ਹੀ ਬਿਠਾਏ ਗਏ। ਸੋਮਪ੍ਰਕਾਸ਼ ਬੈਠਕ ’ਚ ਬੈਠੇ ਸਨ। ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਸਿੰਘ ਗਰੇਵਾਲ ਬੈਠਕ ’ਚ ਨਹੀਂ ਬੈਠੇ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਅਨੀਲ ਜੋਸ਼ੀ ਨੇ ਹਰਜੀਤ ਸਿੰਘ ਗਰੇਵਾਲ ’ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਭਾਸ਼ਾ ’ਤੇ ਸੰਜਮ ਰੱਖਣਾ ਚਾਹੀਦਾ ਹੈ, ਕਿਉਂਕਿ ਸਾਡੇ ਵਰਕਰਾਂ ਨੂੰ ਅੱਧੀ ਕੁੱਟ ਉਨ੍ਹਾਂ ਦੀ ਭਾਸ਼ਾ ਕਰਕੇ ਪਈ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਵਰਕਰ ਜੇ ਪ੍ਰਕੋਪ ਦਾ ਹਿੱਸਾ ਬਣੇ ਹਨ ਤਾਂ ਉਸ ਦਾ 78 ਫੀਸਦੀ ਜ਼ਿੰਮੇਵਾਰ ਗਰੇਵਾਲ ਹਨ। 

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, 19 ਸਾਲਾ ਨੌਜਵਾਨ ਦੀ ਹੋਈ ਮੌਤ (ਤਸਵੀਰਾਂ)

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਮੰਤਰੀ ਜੋਸ਼ੀ ਨੂੰ ਪਾਰਟੀ ਪਲੇਟਫਾਰਮ ’ਤੇ ਆਪਣੀ ਗੱਲ ਰੱਖਣ ਦੀ ਨਸੀਹਤ ਦਿੰਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋਸ਼ੀ ਨੂੰ ਜੇ ਆਪਣੀ ਗੱਲ ਰੱਖਣੀ ਸੀ ਤਾਂ ਉਹ ਸਿੱਧੇ ਤੌਰ ’ਤੇ ਰੱਖ ਸਕਦੇ ਸਨ, ਮੀਡੀਆ ਅਤੇ ਅਖ਼ਬਾਰਾਂ ਵਿਚ ਆ ਕੇ ਗੱਲ ਨਹੀਂ ਰੱਖੀ ਜਾਂਦੀ। ਉਹ ਵਿਅਤੀਗਤ ਤੌਰ ’ਤੇ ਜੇ ਕੁਝ ਕਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੈ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸ਼ਰਤਾਂ ਨਾਲ ਗੱਲਬਾਤ ਕਰ ਰਹੇ ਹਨ ਪਰ ਗੱਲਬਾਤ ਸ਼ਰਤਾਂ ਨਾਲ ਨਹੀਂ ਸਗੋਂ ਖੁੱਲ੍ਹੇ ਤਰੀਕੇ ਨਾਲ ਹੁੰਦੀ ਹੈ। ਆਖਰੀ ਪ੍ਰਸਤਾਅ ਗਿਆ ਸੀ ਕਿ ਡੇਢ ਸਾਲ ਤੱਕ ਕਾਨੂੰਨ ਲਾਗੂ ਨਹੀਂ ਕਰਦੇ ਅਤੇ ਪੰਜ ਮੈਂਬਰੀ ਕਮੇਟੀ ਬਣਾਉਣਗੇ ਪਰ ਬਾਅਦ ਵਿਚ ਕਿਸਾਨ ਮੁਕਰ ਗਏ। ਕਿਹੜੀਆਂ ਤਾਕਤਾਂ ਹਨ ਜਿਹੜੀਆਂ ਇਸ ਮਾਮਲੇ ਨੂੰ ਹੱਲ ਨਹੀਂ ਹੋਣ ਦੇਣਾ ਚਾਹੁੰਦੀਆਂ। ਅਕਾਲੀ-ਬਸਪਾ ਗਠਜੋੜ ’ਤੇ ਉਨ੍ਹਾਂ ਵਧਾਈ ਦਿੱਤੀ ਅਤੇ ਇਸ ਨੂੰ ਬੇਮੇਲ ਗਠਜੋੜ ਕਰਾਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਦੁਬਈ ’ਚ ਫਸੇ ਦੀਨਾਨਗਰ ਤੇ ਪਠਾਨਕੋਟ ਦੇ ਨੌਜਵਾਨਾਂ ਦੀ ਵਾਇਰਲ ਵੀਡੀਓ ਦਾ ਸੱਚ ਆਇਆ ਸਾਹਮਣੇ


rajwinder kaur

Content Editor

Related News