ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਐੱਸ. ਆਈ. ਟੀ. ਨੇ ਥਾਣੇ ''ਚ ਕੀਤਾ ਤਲਬ

Sunday, May 17, 2020 - 01:20 PM (IST)

ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਐੱਸ. ਆਈ. ਟੀ. ਨੇ ਥਾਣੇ ''ਚ ਕੀਤਾ ਤਲਬ

ਮੋਹਾਲੀ (ਰਾਣਾ) : ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ 29 ਸਾਲ ਪੁਰਾਣੇ ਆਈ. ਏ. ਐਸ. ਦੇ ਬੇਟੇ ਮੁਲਤਾਨੀ ਦੇ ਅਗਵਾ ਮਾਮਲੇ 'ਚ ਐਤਵਾਰ ਨੂੰ ਮਟੌਰ ਥਾਣੇ 'ਚ ਤਲਬ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਆਈ. ਏ. ਐਸ. ਦੇ ਬੇਟੇ ਨੂੰ ਅਗਵਾ ਕਰਨ ਦੇ ਮਾਮਲੇ 'ਚ ਮੋਹਾਲੀ ਦੇ ਮਟੌਰ ਥਾਣੇ 'ਚ ਸੁਮੇਧ ਸਿੰਘ ਸੈਣੀ ਸਮੇਤ 8 ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਪਹਿਲਾਂ 9 ਮਈ ਨੂੰ ਹੋਈ ਅਤੇ ਮੋਹਾਲੀ ਪੁਲਸ ਨੂੰ ਅਦਾਲਤ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਇਸ ਤੋਂ ਬਾਅਦ 11 ਮਈ ਨੂੰ ਅਦਾਲਤ ਵਲੋਂ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਦਿੰਦੇ ਹੋਏ ਅਗਾਊਂ ਜ਼ਮਾਨਤ ਦੇ ਦਿੱਤੀ ਸੀ।
 


author

Babita

Content Editor

Related News