ਸੁਮੇਧ ਸੈਣੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, ਇਕ ਹੋਰ ਚਸ਼ਮਦੀਦ ਗਵਾਹ ਆਇਆ ਸਾਹਮਣੇ (ਵੀਡੀਓ)
Friday, Sep 04, 2020 - 11:05 AM (IST)
ਰੂਪਨਗਰ,(ਸੱਜਣ ਸੈਣੀ) : ਤਤਕਾਲੀਨ ਆਈ. ਏ. ਐਸ. ਅਧਿਕਾਰੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾਹ ਕਰਕੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ। ਇਸ ਦੌਰਾਨ ਸੈਣੀ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ। ਸੈਣੀ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ। ਇਸ ਮਾਮਲੇ ’ਚ ਇਕ ਹੋਰ ਅਜਿਹਾ ਵਿਅਕਤੀ ਸਾਹਮਣੇ ਆਇਆ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਹ ਵੀ ਸੈਣੀ ਦੇ ਤਸੱਦਦ ਦਾ ਸ਼ਿਕਾਰ ਹੈ ਅਤੇ ਸੁਮੇਧ ਸੈਣੀ ਨੇ ਉਸ ਦੀਆਂ ਅੱਖਾਂ ਸਾਹਮਣੇ ਪੁਲਸ ਮੁਕਾਬਲੇ ਦੀ ਆੜ ’ਚ ਦੋ ਦੋਸਤਾਂ ਦਾ ਕਤਲ ਕੀਤਾ ਅਤੇ ਪੁਲਸ ਹਿਰਾਸਤ ’ਚ ਉਸ ਨਾਲ ਅਣਮਨੁੱਖੀ ਤਸੱਦਦ ਢਾਏ ।
ਉਕਤ ਵਿਅਕਤੀ ਹਰਵਿੰਦਰ ਸਿੰਘ ਉਰਫ ਗਿਆਨੀ ਹੈ, ਜੋ ਕਿ ਸੁਮੇਧ ਸੈਣੀ ਖਿਲਾਫ ਸਰਕਾਰੀ ਗਵਾਹ ਤਕ ਬਣਨ ਲਈ ਤਿਆਰ ਹੈ। ਆਪਣੇ ਆਪ ਨੂੰ ਚਸ਼ਮਦੀਦ ਗਵਾਹ ਦੱਸ ਰਹੇ ਇਸ ਵਿਆਕਤੀ ਦਾ ਨਾਮ ਹੈ ਹਰਵਿੰਦਰ ਸਿੰਘ ਉਰਫ ਗਿਆਨੀ, ਜੋ ਕਿ ਸੁਮੇਧ ਸੈਣੀ ਖਿਲਾਫ ਸਰਕਾਰੀ ਗਵਾਹ ਤੱਕ ਬਣਨ ਲਈ ਤਿਆਰ ਹੈ। ਹਰਵਿੰਦਰ ਸਿੰਘ ਉਰਫ ਗਿਆਨੀ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਜਾ ਹੋਰ ਪੁਲਸ ਅਧਿਕਾਰੀਆਂ ਖਿਲਾਫ ਕਈ ਦੋਸ਼ ਲਗਾਏ ਗਏ ਹਨ, ਜਿਸ ਬਾਰੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਜੇਕਰ ਜੋ ਦੋਸ਼ ਹਰਵਿੰਦਰ ਸਿੰਘ ਉਰਫ ਗਿਆਨੀ ਵੱਲੋਂ ਸੈਣੀ ਖਿਲਾਫ ਲਗਾਏ ਗਏ ਹਨ ਜੇਕਰ ਉਨ੍ਹਾਂ ਦੋਸ਼ਾਂ ਦੇ ਅਧਾਰ ’ਤੇ ਬਲਵੰਤ ਸਿੰਘ ਮੁਲਤਾਨੀ ਮਾਮਲੇ ’ਚ ਗਿਆਨੀ ਨੂੰ ਸਰਕਾਰੀ ਗਵਾਹ ਬਣਾ ਲਿਆ ਜਾਂਦਾ ਹੈ ਤਾਂ ਆਉਣ ਵਾਲੇ ਦਿਨ੍ਹਾਂ ’ਚ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।