ਜਲੰਧਰ ਵਿਖੇ ED ਸਾਹਮਣੇ ਪੇਸ਼ ਹੋਏ ਕਿੱਕੀ ਢਿੱਲੋਂ, 3 ਘੰਟੇ ਪੁੱਛਗਿੱਛ ਮਗਰੋਂ ਬਾਹਰ ਨਿਕਲ ਬੋਲੇ, ''''ਥੈਂਕਿਊ ਸੋ ਮੱਚ''''
Thursday, Jun 11, 2026 - 04:45 PM (IST)
ਜਲੰਧਰ (ਸੋਨੂੰ)- ਮਨੀ ਲਾਂਡਰਿੰਗ ਕੇਸ ਵਿਚ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਤੋਂ ਜਲੰਧਰ ਈ. ਡੀ. ਜ਼ੋਨਲ ਟੀਮ ਨੇ 3 ਘੰਟੇ ਪੁੱਛਗਿੱਛ ਕੀਤੀ। ਈ. ਡੀ. ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਨੇ ਕਿਹਾ ਕਿ ਉਸ ਨੇ ਈ. ਡੀ. ਦੀ ਜਾਂਚ ਵਿੱਚ ਸਹਿਯੋਗ ਕੀਤਾ ਹੈ ਅਤੇ ਮੰਗੇ ਗਏ ਸਾਰੇ ਦਸਤਾਵੇਜ਼ ਪ੍ਰਦਾਨ ਕੀਤੇ ਹਨ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! ਸਰਕਾਰੀ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਉਸ ਨੇ ਕਿਹਾ, "ਮੇਰਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਮੈਨੂੰ ਨਿਆਂਪਾਲਿਕਾ 'ਚ ਪੂਰਾ ਵਿਸ਼ਵਾਸ ਹੈ ਕਿ ਮੈਨੂੰ ਇਨਸਾਫ਼ ਮਿਲੇਗਾ।" ਜਦੋਂ ਈ. ਡੀ. ਦਫ਼ਤਰ ਵਾਪਸ ਆਉਣ ਅਤੇ ਇਕ-ਪਾਸੜ ਰਾਜਨੀਤੀ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ, "ਮੈਂ ਸਿਰਫ ਇਕ ਗੱਲ ਕਹਾਂਗਾ, ਥੈਂਕਿਊ ਸੋ ਮੱਚ।" ਇਸ ਦੇ ਨਾਲ ਢਿੱਲੋਂ ਆਪਣੀ ਕਾਰ ਵਿੱਚ ਫਰੀਦਕੋਟ ਲਈ ਰਵਾਨਾ ਹੋ ਗਏ। ਢਿੱਲੋਂ ਸਵੇਰੇ ਕਰੀਬ ਸਵਾ 11 ਵਜੇ ਜਲੰਧਰ ਈ. ਡੀ. ਦਫ਼ਤਰ ਪਹੁੰਚੇ ਅਤੇ ਦੁਪਹਿਰ ਸਵਾ 2 ਵਜੇ ਤੋਂ ਬਾਅਦ ਬਾਹਰ ਨਿਕਲੇ।
ਇਹ ਵੀ ਪੜ੍ਹੋ: ਜਲੰਧਰ ਦੀ ਇਸ ਮਸ਼ਹੂਰ ਮੰਡੀ 'ਚ 4 ਦਿਨ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਲਿਆ ਗਿਆ ਫ਼ੈਸਲਾ
ਇਹ ਧਿਆਨਦੇਣ ਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਮਈ 2023 'ਚ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਵਿਰੁੱਧ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਲੰਧਰ ਈ. ਡੀ. ਦੇ ਅਧਿਕਾਰੀਆਂ ਨੇ ਕਿੱਕੀ ਢਿੱਲੋਂ ਲਈ ਸਵਾਲਾਂ ਦੀ ਇਕ ਸੂਚੀ ਤਿਆਰ ਕੀਤੀ ਹੈ। ਇਸ ਦੇ ਮੁਤਾਬਕ ਹੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਿੱਕੀ ਢਿੱਲੋਂ ਨੇ 2017 ਤੋਂ 2022 ਤੱਕ 10.72 ਕਰੋੜ ਖ਼ਰਚ ਕੀਤੇ, ਜਦੋਕਿ 3.18 ਕਰੋੜ ਕਮਾਏ ਹਨ। ਕਿਹਾ ਜਾ ਰਿਹਾ ਹੈ ਕਿ ਕਿੱਕੀ ਢਿੱਲੋਂ ਉਸ ਸਮੇਂ 7.53 ਕਰੋੜ ਦੇ ਸਰੋਤ ਬਾਰੇ ਦੱਸਣ ਵਿੱਚ ਅਸਮਰੱਥ ਸਨ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਸੀ ਇਕਲੌਤਾ ਸਹਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
