ਜਨਮੇਜਾ ਸਿੰਘ ਸੇਖੋਂ ਦਾ ਬਿਆਨ, ਪੰਜਾਬ 'ਚ ਸਰਕਾਰ ਨਹੀਂ ਸਗੋਂ ਗਵਰਨਰ ਰਾਜ (ਵੀਡੀਓ)
Friday, Nov 24, 2017 - 04:01 PM (IST)
ਤਲਵੰਡੀ ਸਾਬੋ — ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਨਮੇਜਾ ਸਿੰਘ ਸੇਖੋਂ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਕਾਂਗਰਸ ਸਰਕਾਰ ਨਹੀਂ ਸਗੋਂ ਗਵਰਨਰ ਰਾਜ ਲੱਗ ਰਿਹਾ ਹੈ। ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਮੋੜ ਮੰਡੀ 'ਚ ਆਏ ਜਨਮੇਜਾ ਸਿੰਘ ਸੇਖੋਂ ਦਾ ਵਰਕਰਾਂ ਨੇ ਸਵਾਗਤ ਕੀਤਾ ਤੇ ਪਾਰਟੀ ਵਲੋਂ ਦਿੱਤੇ ਸਨਮਾਨ ਦੇ ਲਈ ਵਧਾਈ ਦਿੱਤੀ। ਸਾਬਕਾ ਮੰਤਰੀ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਨਾਲ ਸਰਕਾਰ ਨੇ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਸੇਖੋਂ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ ਸਰਕਾਰ ਨੇ ਮੁਆਫ ਕਰਨਾ ਸੀ ਪਰ ਹੁਣ ਸੂਬੇ ਦੇ ਵਿੱਤ ਮੰਤਰੀ ਜੀ. ਐੱਸ. ਟੀ. ਫੰਡ ਨਾ ਪਹੁੰਚਣ ਕਾਰਨ ਤਨਖਾਹ ਵੀ ਕਰਜ਼ ਲੈ ਕੇ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਰਕਾਰ ਪਹਿਲੀ ਵਾਰ ਬਣੀ ਹੈ।
ਪੰਜਾਬ 'ਚ ਹੋਣ ਵਾਲੇ ਨਗਰ ਨਿਗਮ ਤੇ ਪੰਚਾਇਤੀ ਚੋਣ ਲਈ ਪਾਰਟੀ ਦੇ ਤਿਆਰ ਹੋਣ ਦੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਬੁਰੀ ਹਾਲਤ ਹੋਣ ਕਾਰਨ ਲਗਾਤਾਰ ਵੋਟਾਂ 'ਚ ਦੇਰੀ ਕਰ ਰਹੀ ਹੈ।