ਅਮਰੀਕਾ ਰਹਿੰਦੇ ਪਤੀ ਦੀ ਖਵਾਇਸ਼ ਸੁਣ ਪਤਨੀ ਦੇ ਉੱਡੇ ਹੋਸ਼, ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ
Monday, Sep 21, 2020 - 05:43 PM (IST)
ਜ਼ੀਰਾ(ਗੁਰਮੇਲ ਸੇਖ਼ਵਾ) - ਥਾਣਾ ਜ਼ੀਰਾ ਦੀ ਪੁਲਸ ਨੇ ਗੁਰਜਸਜੀਤ ਕੌਰ ਪਤਨੀ ਜਸਵਿੰਦਰ ਸਿੰਘ ਮੰਡੇਰ ਵਾਸੀ ਚੱਕ ਫਲੂ (ਹੁਸ਼ਿਆਰਪੁੁਰ) ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਵਿਰੁੱਧ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਵਿਆਹੁਤਾ ਨੇ ਪੁਲਸ ਦੇ ਸਪੈਸ਼ਲ ਵਿੰਗ ਵਿਚ 31 ਜੁਲਾਈ 2020 ਨੂੰ ਸ਼ਿਕਾਇਤ ਕੀਤੀ ਸੀ, ਜਿਸ ’ਤੇ ਪੁਲਸ ਨੇ ਜਾਂਚ ਕਰਕੇ ਇਹ ਪਰਚਾ ਦਰਜ ਕੀਤਾ ਹੈ। ਇਹ ਪਰਚਾ ਉਸਦੇ ਸਪਾਊਸ ਵੀਜ਼ੇ ਦੀ ਫਾਈਲ ਲਈ 1 ਲੱਖ ਡਾਲਰ ਦੀ ਮੰਗ ਕਰਨ ਅਤੇ ਮੰਗ ਪੂਰੀ ਨਾ ਹੋਣ ’ਤੇ ਵੀਜ਼ੇ ਦੀ ਫਾਈਲ ਵਾਪਸ ਲੈਣ ਦੇ ਦੋਸ਼ ਹੇਠ ਪਤੀ, ਸੱਸ, ਸਹੁਰਾ ਸਮੇਤ 4 ਲੋਕਾਂ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੀਅਾਂ ਧਾਰਾਵਾਂ ਤਹਿਤ ਕੀਤਾ ਗਿਆ ਹੈ।
ਇਹ ਵੀ ਦੇਖੋ : ਟਾਟਾ ਸਮੂਹ ਨੇ ਬਣਾਈ ਕੋਰੋਨਾ ਜਾਂਚ ਕਿੱਟ, ਘੱਟ ਖ਼ਰਚੇ ਤੇ ਘੱਟ ਸਮੇਂ ’ਚ ਮਿਲਣਗੇ ਬਿਹਤਰ ਨਤੀਜੇ
ਜਾਣਕਾਰੀ ਦਿੰਦੇ ਹੋਏ ਥਾਣਾ ਜ਼ੀਰਾ ਦੇ ਸਹਾਇਕ ਇੰਸਪੈਕਟਰ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਵਿਆਹੁਤਾ ਗੁਰਜਸਜੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ 7 ਜੁਲਾਈ 2018 ਵਿਚ ਜਸਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਚੱਕ ਫਲੂ ਵਾਲਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਦੇ ਨਾਲ ਹੋਇਆ ਸੀ। ਪੀੜਤਾ ਅਨੁਸਾਰ ਉਸਦੇ ਪਰਿਵਾਰ ਨੇ ਵਿਆਹ ਸਮੇਂ ਸੁਹਰਾ ਪਰਿਵਾਰ ਨੂੰ ਸੋਨਾ ਅਤੇ ਨਕਦੀ ਦਿੱਤੀ ਸੀ, ਪ੍ਰੰਤੂ ਉਸਦਾ ਪਤੀ ਜਸਵਿੰਦਰ ਸਿੰਘ, ਸਹੁਰਾ ਗੁਰਬਖਸ਼ ਸਿੰਘ, ਸੱਸ ਕੁਲਵੰਤ ਕੌਰ ਅਤੇ ਜਗਦੀਪ ਸਿੰਘ ਮੰਡੇਰ ਉਸਦੇ ਸਪਾਉੂਸ ਵੀਜ਼ੇ ਦੀ ਫਾਈਲ ਲਗਾਉਣ ਦੇ ਲਈ 1 ਲੱਖ ਡਾਲਰ ਦੀ ਮੰਗ ਕਰ ਰਹੇ ਸਨ, ਜੋ ਕਿ ਪੂਰੀ ਨਾ ਹੋਣ ’ਤੇ ਦੋਸ਼ੀਆਂ ਨੇ ਉਸਦੇ ਵੀਜ਼ੇ ਦੀ ਫਾਈਲ ਵਾਪਸ ਲੈ ਲਈ, ਜਿਸ ਲਈ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਜਾਂਚ ਕਰ ਰਹੇ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ਵਿਚ ਦੋਸ਼ੀਆਂ ’ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਦੇਖੋ : ਇਸ ਦੇਸ਼ ਦੀ ਕੰਪਨੀ ਨੇ ਭੰਗ ਨਾਲ ਬਣਾਈ ਕੋਰੋਨਾ ਦੀ ਦਵਾਈ, ਭਾਰਤ ’ਚ ਕਰਨਾ ਚਾਹੁੰਦੀ ਹੈ ਟ੍ਰਾਇਲ