ਜੰਗਲਾਤ ਕਾਮਿਆਂ ਨੇ ਫੂਕਿਆ ਵਣਪਾਲ ਅਫ਼ਸਰ ਦਾ ਪੁਤਲਾ

Friday, Mar 02, 2018 - 02:46 PM (IST)

ਜੰਗਲਾਤ ਕਾਮਿਆਂ ਨੇ ਫੂਕਿਆ ਵਣਪਾਲ ਅਫ਼ਸਰ ਦਾ ਪੁਤਲਾ

ਹੁਸ਼ਿਆਰਪੁਰ (ਘੁੰਮਣ)-ਜੰਗਲਾਤ ਵਰਕਰਜ਼ ਯੂਨੀਅਨ ਖੋਜ ਸਰਕਲ ਹੁਸ਼ਿਆਰਪੁਰ ਦੇ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ ਵਿਚ ਅਤੇ ਵਣਪਾਲ ਅਫਸਰ ਖੋਜ ਸਰਕਲ ਹੁਸ਼ਿਆਰਪੁਰ ਵਿਰੁੱਧ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਦੇ ਚੌਥੇ ਦਿਨ ਜੰਗਲਾਤ ਵਰਕਰਜ਼ ਯੂਨੀਅਨ ਨੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਕੀਤੀ ਰੈਲੀ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। 
ਵੱਖ-ਵੱਖ ਬੁਲਾਰਿਆਂ ਨੇ ਵਰਕਰਾਂ ਦੀ ਜਨਵਰੀ 2018 ਤੋਂ ਤਨਖਾਹਾਂ ਰਿਲੀਜ਼ ਨਾ ਕਰਨਾ ਅਤੇ ਨੌਕਰੀ ਤੋਂ ਹਟਾਏ ਮੁਲਾਜ਼ਮਾਂ ਕਾਰਨ ਇਸ ਅਧਿਕਾਰੀ ਦਾ ਖੂਬ ਪਿੱਟ-ਸਿਆਪਾ ਕੀਤਾ ਗਿਆ ਅਤੇ ਇਸ ਅਧਿਕਾਰੀ ਦੀ ਤੁਰੰਤ ਬਦਲੀ ਕਰਨ ਦੀ ਆਵਾਜ਼ ਬੁਲੰਦ ਕੀਤੀ ਗਈ। ਰੈਲੀ ਤੋਂ ਬਾਅਦ ਵਣਪਾਲ ਅਫਸਰ ਖੋਜ ਸਰਕਲ ਦਾ ਪਿੱਟ-ਸਿਆਪਾ ਕਰਦਿਆਂ ਪੁਤਲਾ ਫੂਕਿਆ ਗਿਆ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। 
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪ. ਸ. ਸ. ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਜੇ. ਪੀ. ਐੱਮ. ਓ. ਜ਼ਿਲਾ ਹੁਸ਼ਿਆਰਪੁਰ ਦੇ ਆਗੂ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਉਕਤ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਬਹਾਲ ਨਾ ਕੀਤਾ ਗਿਆ ਅਤੇ ਇਨ੍ਹਾਂ ਦੀਆਂ ਤਨਖਾਹਾਂ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਪ. ਸ. ਸ. ਫ. ਇਸ ਨੂੰ ਆਪਣਾ ਸੰਘਰਸ਼ ਸਮਝ ਕੇ ਇਸ ਅਧਿਕਾਰੀ ਵਿਰੁੱਧ ਵੱਡੀ ਲਾਮਬੰਦੀ ਕਰੇਗੀ ਅਤੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੰਗਲਾਤ ਕਾਮਿਆਂ ਦੀਆਂ ਮੰਗਾਂ ਨੂੰ ਹੱਲ ਕਰਨ ਤੱਕ ਸੰਘਰਸ਼ ਲਗਾਤਾਰ ਚਲਦਾ ਰਹੇਗਾ।  ਅੱਜ ਦੀ ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਪਵਨ ਕੁਮਾਰ, ਜੁਗਿੰਦਰ ਸਿੰਘ, ਸੰਤੋਖ ਸਿੰਘ ਤੋਂ ਇਲਾਵਾ ਬਾਕੀ ਬੁਲਾਰਿਆਂ ਵਲੋਂ ਵੀ ਸੰਬੋਧਨ ਕੀਤਾ ਗਿਆ।


Related News