ਲੱਖਾਂ ਰੁਪਏ ਵਾਲੀਆਂ ਮਸ਼ੀਨਾਂ ਨਾਲ ਹੁਣ ਹੋਵੇਗੀ ਟਾਂਡਾ ਸ਼ਹਿਰ ਦੀ ਸਫ਼ਾਈ, ਮੰਤਰੀ ਗਿਲਜੀਆਂ ਨੇ ਕੀਤਾ ਉਦਘਾਟਨ

Monday, Dec 27, 2021 - 05:11 PM (IST)

ਲੱਖਾਂ ਰੁਪਏ ਵਾਲੀਆਂ ਮਸ਼ੀਨਾਂ ਨਾਲ ਹੁਣ ਹੋਵੇਗੀ ਟਾਂਡਾ ਸ਼ਹਿਰ ਦੀ ਸਫ਼ਾਈ, ਮੰਤਰੀ ਗਿਲਜੀਆਂ ਨੇ ਕੀਤਾ ਉਦਘਾਟਨ

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼)- ਨਗਰ ਕੌਂਸਲ ਉੜਮੁੜ ਟਾਂਡਾ ਹੁਣ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਵਿਸ਼ੇਸ਼ ਯਤਨਾਂ ਨਾਲ ਖ਼ਰੀਦੀਆਂ ਗਈਆਂ ਮਸ਼ੀਨਾਂ ਨਾਲ ਸ਼ਹਿਰ ਦੀ ਸਫ਼ਾਈ ਕਰੇਗੀ। ਦਰਅਸਲ ਪ੍ਰਧਾਨ ਨਗਰ ਕੌਂਸਲ ਗੁਰਸੇਵਕ ਮਾਰਸ਼ਲ, ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਸ਼ਹਿਰ ਦੇ ਕੌਂਸਲਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਗਿਲਜੀਆਂ ਨੇ 17.55 ਲੱਖ ਰੁਪਏ ਵਿੱਚ ਖ਼ਰੀਦੀ ਗਈ ਕੂੜਾ ਚੂਸਣ ਵਾਲੀ ਮਸ਼ੀਨ ਅਤੇ ਕਰੋੜਾਂ ਰੁਪਏ ਦੀ ਲਾਗਤ ਵਾਲੀ ਸਫ਼ਾਈ ਮਸ਼ੀਨ ਨੂੰ ਸੇਵਾਵਾਂ ਲਈ ਲਿਆ ਕੇ ਨਗਰ ਵਾਸੀਆਂ ਦੇ ਸਪੁਰਦ ਕੀਤਾ। 

ਇਸ ਦੌਰਾਨ ਗਿਲਜੀਆਂ ਨੇ ਕਿਹਾ ਕਿ ਇਸ ਮਸ਼ੀਨਰੀ ਅਤੇ ਸ਼ਹਿਰ ਵਿੱਚ ਪਹਿਲਾਂ ਹੀ ਤਨਦੇਹੀ ਨਾਲ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀ ਮਦਦ ਨਾਲ ਹੁਣ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਿਟੀ ਮਿਸ਼ਨ ਗਰੀਨ ਐਂਡ ਗਰੀਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਇਸ ਮੌਕੇ ਕਾਸਮਿਕ ਹੀਲਰਜ਼ ਦੇ ਅਧਿਕਾਰੀ ਤਰਨਦੀਪ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਸ਼ਹਿਰ ਵਿਚ ਕੂੜੇ ਨੂੰ ਕੰਟਰੋਲ ਕਰੇਗੀ ਅਤੇ ਇਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ। ਜੇਕਰ ਵਿਧਾਨ ਸਭਾ ਹਲਕੇ ਅਜਿਹੇ ਆਪਣੇ ਨਗਰ ਨਿਗਮ ਅਤੇ ਨਗਰ ਕੌਂਸਲ ਵਿਚ ਇੰਝ ਹੀ ਮਸ਼ੀਨਾਂ ਨੂੰ ਇਸਤੇਮਾਲ ਕਰੀਆਂ ਤਾਂ ਇਸ ਨਾਲ ਆਉਣ ਵਾਲੇ ਸਮੇਂ ਵਿਚ ਵਧੀਆ ਫਾਇਦਾ ਹੋਵੇਗਾ। 

ਇਹ ਵੀ ਪੜ੍ਹੋ:  Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ

ਇਸ ਮੌਕੇ ਮਸ਼ੀਨਾਂ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੇ ਗਿਲਜੀਆਂ ਦੇ ਸਾਹਮਣੇ ਮਸ਼ੀਨਾਂ ਦਾ ਡੈਮੋ ਦਿਖਾਇਆ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਬਾਬੂ ਰੂਪ ਲਾਲ, ਰਾਜੇਸ਼ ਲਾਡੀ, ਗੁਲਸ਼ਨ ਅਰੋੜਾ, ਪੰਕਜ ਸਚਦੇਵਾ, ਦਲਜੀਤ ਸਿੰਘ, ਆਸ਼ੂ ਵੈਦ, ਰਾਕੇਸ਼ ਬਿੱਟੂ, ਗੋਰਾ ਮੰਗਲ, ਕ੍ਰਿਸ਼ਨ ਬਿੱਟੂ, ਵਿਨੋਦ ਖੋਸਲਾ, ਗੁਰਮੁੱਖ ਸਿੰਘ, ਮਲਕੀਤ ਸਿੰਘ, ਜਸਵਿੰਦਰ ਕਾਕਾ, ਰਾਜ ਕੁਮਾਰ ਰਾਜੂ, ਨਰਿੰਦਰ ਸਿੰਘ ਸੈਣੀ, ਦਵਿੰਦਰ ਬਿੱਲੂ, ਡਿੰਪੀ ਖੋਸਲਾ, ਸੋਢੀ ਵੱਸਣ , ਰਿੰਕੂ ਤੁਲੀ, ਪਿੰਕੀ ਸੰਗਰ, ਬੱਬੂ ਟਾਂਡਾ, ਜੀਵਨ ਕੁਮਾਰ ਬਬਲੀ, ਬਲਰਾਮ ਪੁਰੀ, ਬਲਦੇਵ ਰਾਜ ਹਾਜ਼ਰ ਸਨ। 

ਇਹ ਵੀ ਪੜ੍ਹੋ:  ਜਲੰਧਰ ਵੈਸਟ ਤੋਂ ਭਾਜਪਾ ਦੇ ਆਗੂ ਸ਼ੀਤਲ ਅੰਗੁਰਾਲ ‘ਆਪ’ ’ਚ ਹੋਏ ਸ਼ਾਮਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News