ਜਲੰਧਰ ''ਚ ਆਇਆ ਜੰਗਲੀ ਸਾਂਬਰ,ਚੁਫੇਰੇ ਪਈ ਭਾਜੜ

Friday, Dec 06, 2019 - 03:19 PM (IST)

ਜਲੰਧਰ ''ਚ ਆਇਆ ਜੰਗਲੀ ਸਾਂਬਰ,ਚੁਫੇਰੇ ਪਈ ਭਾਜੜ

ਜਲੰਧਰ (ਸੋਨੂੰ)—ਜਲੰਧਰ ਸੰਤੋਖਪੁਰਾ 'ਚ ਸਾਂਬਰ ਆਉਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਸਵੇਰੇ ਸੰਤੋਖਪੁਰਾ ਦੇ ਲੋਕਾਂ ਨੇ ਸਾਂਬਰ ਨੂੰ ਗਲੀਆਂ 'ਚ ਭੱਜਦੇ ਦੇਖਿਆ ਅਤੇ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ।

PunjabKesari

ਮੌਕੇ 'ਤੇ ਪਹੁੰਚੀ ਜੰਗਲਾਤ ਵਿਭਾਗ ਦੇ ਅਧਿਕਾਰੀ ਪ੍ਰਦੀਪ ਕੁਮਾਰ ਨੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਤ ਦੇ ਬਾਅਦ ਸਾਂਭਰ ਨੂੰ ਕਿਸੇ ਦੇ ਘਰੋਂ ਫੜ੍ਹਿਆ ਪਰ ਸਾਂਬਰ ਖੂਨ ਨਾਲ ਲਥਪਥ ਹੋ ਗਿਆ ਸੀ।

PunjabKesari

 

 


author

Shyna

Content Editor

Related News