ਨਾਕੇ ਦੌਰਾਨ ਤਲਾਸ਼ੀ ਲਈ ਰੋਕੀ ਕਾਰ, ਬੈਗ ਦੇਖ ਪੁਲਸ ਵਾਲਿਆਂ ਦੇ ਉੱਡੇ ਹੋਸ਼, ਜਾਣੋ ਮਾਮਲਾ

Wednesday, Mar 15, 2023 - 11:39 PM (IST)

ਨਾਕੇ ਦੌਰਾਨ ਤਲਾਸ਼ੀ ਲਈ ਰੋਕੀ ਕਾਰ, ਬੈਗ ਦੇਖ ਪੁਲਸ ਵਾਲਿਆਂ ਦੇ ਉੱਡੇ ਹੋਸ਼, ਜਾਣੋ ਮਾਮਲਾ

ਫਿਲੌਰ (ਭਾਖੜੀ) : ਸਥਾਨਕ ਹਾਈਟੈੱਕ ਨਾਕੇ ’ਤੇ ਇਕ ਕਾਰ ਦੀ ਤਲਾਸ਼ੀ ਦੌਰਾਨ ਉੱਥੇ ਤਾਇਨਾਤ ਪੁਲਸ ਨੂੰ ਕਾਫ਼ੀ ਖਸਤਾ ਹਾਲਤ ’ਚ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ ਮਿਲੀ। ਇਸ ਵਿਦੇਸ਼ੀ ਕਰੰਸੀ ’ਚ ਭਾਰੀ ਮਾਤਰਾ ’ਚ ਡਾਲਰ, ਪੌਂਡ ਤੋਂ ਇਲਾਵਾ ਯੂਰੋ ਅਤੇ ਦ੍ਰਾਮ ਵੀ ਸਨ। ਡੀ. ਐੱਸ. ਪੀ. ਜਗਦੀਸ਼ ਰਾਜ ਨੇ ਕਿਹਾ ਕਿ ਕਾਰ ਸਵਾਰ ਲੋਕਾਂ ਕੋਲ ਇਹ ਵਿਦੇਸ਼ੀ ਕਰੰਸੀ ਕਿੱਥੋਂ ਆਈ ਦੀ ਉਹ ਜਾਂਚ ਕਰਵਾ ਰਹੇ ਹਨ। ਜਾਣਕਾਰੀ ਮੁਤਾਬਕ ਸਤਲੁਜ ਦਰਿਆ ਨੇੜੇ ਨੈਸ਼ਨਲ ਹਾਈਵੇ ’ਤੇ ਦੁਪਹਿਰ ਸਮੇਂ ਪੁਲਸ ਦੇ ਹਾਈਟੈਕ ਨਾਕੇ ’ਤੇ 2 ਨੌਜਵਾਨ ਪੁੱਜੇ। ਉਨ੍ਹਾਂ ਨੇ ਉੱਥੇ ਮੌਜੂਦ ਪੁਲਸ ਪਾਰਟੀ ਤੋਂ ਹਾਈਟੈੱਕ ਨਾਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਸਬੰਧੀ ਪੁੱਛਿਆ ਅਤੇ ਆਪਣੇ ਮੋਬਾਇਲ ਫੋਨ ਦਾ ਕੈਮਰਾ ਚਾਲੂ ਕਰਦੇ ਹੋਏ ਉਨ੍ਹਾਂ ਨੂੰ ਦੇਖਣ ਦੀ ਗੱਲ ਕਹੀ।

ਇਹ ਵੀ ਪੜ੍ਹੋ : ਨੰਗਲ ਬੱਸ ਸਟੈਂਡ ਨੇੜੇ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਜਦੋਂ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਨੂੰ ਕੈਮਰੇ ਨਹੀਂ ਦਿਖਾ ਸਕਦੇ ਤਾਂ ਉਕਤ ਨੌਜਵਾਨਾਂ ਨੇ ਉਕਤ ਅਧਿਕਾਰੀ ਨੂੰ ਕਿਹਾ ਕਿ ਉਹ ਉੱਥੋਂ ਗੁਜ਼ਰਨ ਵਾਲੇ ਵਾਹਨਾਂ ਦੀ ਜਾਂਚ ਕਿਵੇਂ ਕਰਦੇ ਹਨ। ਉਹ ਬਾਕਾਇਦਾ ਆਪਣੇ ਕੈਮਰੇ ਤੋਂ ਵੀਡੀਓ ਫਿਲਮ ਬਣਾ ਕੇ ਦੇਖਣਾ ਚਾਹੁੰਦੇ ਹਨ ਤਾਂ ਉਸੇ ਸਮੇਂ ਉਨ੍ਹਾਂ ਨੇ ਪੁਲਸ ਪਾਰਟੀ ਤੋਂ ਲੁਧਿਆਣਾ ਵਲੋਂ ਆ ਰਹੀ ਇਕ ਕਾਰ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਉਹ ਉਸ ਨੂੰ ਰੁਕਵਾ ਕੇ ਉਸ ਦੀ ਜਾਂਚ ਕਰਨ। ਅਧਿਕਾਰੀ ਨੇ ਉਕਤ ਕਾਰ ਨੂੰ ਰੁਕਵਾਇਆ। ਉਸ ’ਚ ਸਵਾਰ 2 ਨੌਜਵਾਨ, ਜਿਨ੍ਹਾਂ ਦੀ ਉਮਰ 23 ਤੋਂ 24 ਸਾਲ ਦੀ ਸੀ, ਚਾਲਕ ਦੀ ਨਾਲ ਦੀ ਸੀਟ ’ਤੇ ਬੈਠੇ ਨੌਜਵਾਨ ਦੇ ਹੱਥ ’ਚ ਫੜੇ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਪੁਲਸ ਨੂੰ ਕੁਝ ਵਿਦੇਸ਼ੀ ਕਰੰਸੀ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਕਾਰ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਤਾਂ ਉਸ ’ਚੋਂ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ ਮਿਲੀ, ਜਿਸ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਸੀ।

ਇਹ ਵੀ ਪੜ੍ਹੋ : ਲੜਕੀ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਕੀਤੀ ਖ਼ੁਦਕੁਸ਼ੀ

ਫੜੀ ਗਈ ਵਿਦੇਸ਼ੀ ਕਰੰਸੀ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਸ ਨੂੰ ਕਿਸੇ ਨੇ ਜ਼ਮੀਨ ਵਿਚ ਦੱਬ ਕੇ ਰੱਖਿਆ ਹੋਵੇ ਅਤੇ ਉਸ ਨੂੰ ਘੁਣ ਲੱਗਾ ਹੋਵੇ। ਉਸ ਕਰੰਸੀ ’ਚ ਭਾਰੀ ਮਾਤਰਾ ’ਚ ਲੱਖਾਂ ਰੁਪਏ ਦੀ ਕੀਮਤ ਦੇ ਪੌਂਡ, ਡਾਲਰ, ਯੂਰੋ ਅਤੇ ਦ੍ਰਾਮ ਵੀ ਸਨ। ਸੂਤਰਾਂ ਮੁਤਾਬਕ ਉਸ ਕਰੰਸੀ ’ਚ ਜੋ ਢਾਈ ਤੋਂ ਤਿੰਨ ਲੱਖ ਰੁਪਏ ਦੇ ਪੌਂਡ ਸਨ, ਉਹ ਪੁਰਾਣੇ ਕਾਗਜ਼ ਦੇ ਸਨ ਜੋ ਹੁਣ ਬੰਦ ਹੋ ਚੁੱਕੇ ਹਨ। ਉਸ ਨੂੰ ਵਿਦੇਸ਼ੀ ਬੈਂਕ ਵਿਚ ਜਮ੍ਹਾ ਕਰਵਾ ਕੇ ਨਵੇਂ ਲਏ ਜਾ ਸਕਦੇ ਹਨ। ਪੁਲਸ ਨੇ ਜਦੋਂ ਕਾਰ ਸਵਾਰ ਦੋਵੇਂ ਨੌਜਵਾਨਾਂ ਤੋਂ ਉਸ ਕਰੰਸੀ ਸਬੰਧੀ ਪੁੱਛਿਆ ਤਾਂ ਉਹ ਕੋਈ ਉੱਚਿਤ ਜਵਾਬ ਨਹੀਂ ਦੇ ਸਕੇ। ਉਨ੍ਹਾਂ ਨੇ ਜੋ ਕਹਾਣੀ ਸੁਣਾਈ, ਉਸ ਦੇ ਮੁਤਾਬਕ ਇਹ ਵਿਦੇਸ਼ੀ ਕਰੰਸੀ ਕਚਰੇ ਦੇ ਢੇਰ ਤੋਂ ਪਲਾਸਟਿਕ ਦਾ ਸਾਮਾਨ ਚੁੱਕਣ ਵਾਲੇ ਲੋਕਾਂ ਨੂੰ ਮਿਲੀ ਸੀ। ਉਨ੍ਹਾਂ ਨੂੰ ਕੁਝ ਸਮਝ ਨਹੀਂ ਲੱਗੀ ਤਾਂ ਉਨ੍ਹਾਂ ਨੇ ਲੱਖਾਂ ਰੁਪਏ ਦੀ ਉਹ ਕਰੰਸੀ ਲਿਆ ਕੇ ਉਨ੍ਹਾਂ ਨੂੰ ਦੇ ਦਿੱਤੀ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, PSPCL ਦਾ ਜੇ.ਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ (ਵੀਡੀਓ)

ਇਸ ਸਬੰਧੀ ਜਦੋਂ ਡੀ. ਐੱਸ. ਪੀ. ਜਗਦੀਸ਼ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਾਕੇ ’ਤੇ ਤਲਾਸ਼ੀ ਦੌਰਾਨ ਇਕ ਕਾਰ ’ਚੋਂ ਭਾਰੀ ਮਾਤਰਾ ਵਿਚ ਵਿਦੇਸ਼ੀ ਕਰੰਸੀ ਮਿਲੀ ਹੈ। ਇਨ੍ਹਾਂ ’ਚੋਂ ਕੁਝ ਨੋਟਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਕਿ ਗਿਣਦੇ ਸਮੇਂ ਹੀ ਨੋਟ ਫਟਦੇ ਜਾ ਰਹੇ ਸਨ। ਇਹ ਨੌਜਵਾਨ ਇਹ ਕਰੰਸੀ ਕਿੱਥੋਂ ਲਿਆਏ। ਇਸ ਦੀ ਹਾਲਤ ਇੰਨੀ ਖਰਾਬ ਕਿਵੇਂ ਹੋਈ, ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਜਾਂਚ ਤੋਂ ਬਾਅਦ ਹੀ ਉਹ ਦੱਸ ਸਕਣਗੇ। ਹਾਲ ਦੀ ਘੜੀ ਕਰੰਸੀ ਕਬਜ਼ੇ ’ਚ ਲੈ ਲਈ ਹੈ, ਜਿਸ ਦੀ ਗਿਣਤੀ ਕਰਵਾਈ ਜਾ ਰਹੀ ਹੈ।


author

Mandeep Singh

Content Editor

Related News