ਵਿਧਵਾ ਔਰਤ ਨੂੰ ਜ਼ਬਰਨ ਬਣਾਇਆ ਹਵਸ ਦਾ ਸ਼ਿਕਾਰ, ਸਰੀਰ ''ਤੇ ਲਾਈ ਗਰਮ ਪ੍ਰੈੱਸ

Saturday, Jul 27, 2024 - 10:10 AM (IST)

ਖਰੜ (ਰਣਬੀਰ) : ਵਿਧਵਾ ਔਰਤ ਦੀ ਮਜਬੂਰੀ ਦਾ ਫ਼ਾਇਦਾ ਚੁੱਕਦਿਆਂ ਇਕ ਵਿਅਕਤੀ ਨੇ ਉਸ ਨੂੰ ਨਾ ਸਿਰਫ਼ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਸਗੋਂ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਇੰਨਾ ਹੀ ਨਹੀਂ, ਉਸ ਨੂੰ ਚਿਮਟੇ ਨਾਲ ਕੁੱਟਿਆ, ਉਸ ਦਾ ਸਿਰ ਕੰਧ ’ਚ ਮਾਰਿਆ ਤੇ ਸਰੀਰ ’ਤੇ ਗਰਮ ਪ੍ਰੈੱਸ ਵੀ ਲਾ ਦਿੱਤੀ। ਪੀੜਤਾ ਦੀ ਸ਼ਿਕਾਇਤ ’ਤੇ ਖਰੜ ਦੀ ਸਿਟੀ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਸਵਾਈਨ ਫਲੂ' ਦੇ ਪਹਿਲੇ ਕੇਸ ਦੀ ਪੁਸ਼ਟੀ, ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ Advisory

ਪੁਲਸ ਨੇ ਮੁਲਜ਼ਮ ਨੂੰ ਖਰੜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਪੀੜਤਾ ਨੇ ਦੱਸਿਆ ਕਿ ਵਿਆਹ ਤੋਂ 2 ਸਾਲ ਪਿੱਛੋਂ ਉਸ ਦੇ ਪਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਖਰੜ ਰਹਿਣ ਲੱਗ ਪਈ। ਇਸ ਦੌਰਾਨ ਤਕਰੀਬਨ 9 ਮਹੀਨੇ ਪਹਿਲਾਂ ਉਸ ਦੀ ਜਾਣ-ਪਛਾਣ ਆਦਿੱਤਿਆ ਰਾਜ ਵਾਸੀ ਬਿਹਾਰ ਹਾਲ ਵਸਨੀਕ ਸਰਪੰਚ ਕਾਲੋਨੀ ਨਾਲ ਹੋਈ। ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਸਨ। ਆਦਿੱਤਿਆ ਰਾਜ ਨੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਹ ਇਸ ਲਈ ਰਾਜ਼ੀ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਟੈਕਸ ਚੋਰੀ ਕਰਨ ਵਾਲਿਆਂ ਨੂੰ ਮੰਤਰੀ ਹਰਪਾਲ ਚੀਮਾ ਦੀ ਸਖ਼ਤ ਚਿਤਾਵਨੀ (ਵੀਡੀਓ)

ਇਸ ਦਰਮਿਆਨ ਆਦਿੱਤਿਆ ਨੇ ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। 21 ਜੁਲਾਈ ਨੂੰ ਉਹ ਦੋਵੇਂ ਕਿਧਰੇ ਬਾਹਰ ਘੁੰਮਣ ਗਏ ਸਨ, ਜਿਸ ਪਿੱਛੋਂ ਜਿਉਂ ਹੀ ਉਹ ਆਪਣੇ ਘਰ ਪੁੱਜੇ ਤਾਂ ਆਦਿੱਤਿਆ ਨੇ ਉਸ ਦੇ ਨਾਲ ਬਿਨਾਂ ਗੱਲ ਤੋਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਸ ਵੱਲੋਂ ਰੋਕਣ ’ਤੇ ਉਸ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ। ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਘਰ ਦੇ ਦਰਵਾਜ਼ੇ ਬੰਦ ਕਰ ਕੇ ਉਸ ਨੂੰ ਚਿਮਟੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਾਰੀ ਰਾਤ ਉਸ ਨਾਲ ਲੜਾਈ-ਝਗੜਾ ਕਰਦਾ ਰਿਹਾ। ਇਸ ਪਿੱਛੋਂ ਉਸ ਨਾਲ 2 ਤੋਂ 3 ਵਾਰ ਜ਼ਬਰੀ ਸਰੀਰਕ ਸਬੰਧ ਬਣਾਏ। ਇਸ ਪਿੱਛੋਂ ਉਸ ਨੇ ਆਪਣੀ ਗਲਤੀ ਮੰਨਦਿਆਂ ਉਸ ਦੇ ਨਾਲ ਵਿਆਹ ਕਰਵਾਉਣ ਦੀ ਗੱਲ ਆਖ ਕੇ ਸਾਰੀ ਲੜਾਈ ਖ਼ਤਮ ਕਰ ਦਿੱਤੀ। ਇਸ ਪਿੱਛੋਂ ਉਸ ਨੂੰ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਉਸ ਨੇ ਉਸ ਨੂੰ ਮੁੜ ਤੋਂ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦਾ ਸਿਰ ਕੰਧ ਦੇ ਨਾਲ ਮਾਰਿਆ ਤੇ ਉਸ ਦੇ ਸਰੀਰ ’ਤੇ ਗਰਮ ਪ੍ਰੈੱਸ ਲਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਧਮਕੀਆਂ ਦਿੰਦਾ ਹੋਇਆ ਉਹ ਉੱਥੋਂ ਚਲਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News