ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
Friday, Aug 11, 2017 - 09:47 PM (IST)
ਚੰਡੀਗੜ੍ਹ— ਪਿੰਡ ਗੁਰਥੜੀ ਦੇ 27 ਸਾਲਾਂ ਕਿਸਾਨ ਜਸਵੀਰ ਸਿੰਘ ਨੇ ਆਤਮ ਹੱਤਿਆ ਕਰ ਲਈ ਹੈ। ਜਸਵੀਰ ਦੇ ਸਿਰ ਕਰੀਬ 20 ਲੱਖ ਦਾ ਕਰਜ਼ਾ ਸੀ। ਕਰਜ਼ੇ ਤੋਂ ਪਰੇਸ਼ਾਨ ਜਸਵੀਰ ਨੇ ਸਪ੍ਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਵਲੋਂ ਸ਼ਾਹਕੋਟ ਦੇ ਕਾਂਗਰਸੀ ਨੇਤਾ ਹਰਦੇਵ ਸਿੰਘ ਲਾਡੀ 'ਤੇ ਲਗਾਏ ਇਲਜ਼ਾਮਾਂ ਨੂੰ ਕਾਂਗਰਸ ਪਾਰਟੀ ਨੇ ਝੂਠ ਦਸਿਆ ਹੈ। ਪਾਰਟੀ ਦੇ ਬੁਲਾਰੇ ਡਾਕਟਰ ਨਵਜੋਤ ਦਹਿਆ ਨੇ ਇਲਜ਼ਾਮ ਲਗਾਇਆ ਕਿ ਜਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ ਚ ਸੁਖਵਿੰਦਰ ਸਿੰਘ 'ਤੇ ਕੇਸ ਚਲ ਰਿਹਾ ਹੈ ਜਿਸਨੂੰ ਪ੍ਰਭਾਵਤ ਕਰਨ ਲਈ ਇਲਜ਼ਾਮਬਾਜੀ ਕੀਤੀ ਜਾ ਰਹੀ ਹੈ।