ਵਿਜੀਲੈਂਸ ''ਚ ਭਰਤੀ ਕਰਵਾਉਣ ਬਦਲੇ ਠੱਗੇ 4 ਲੱਖ

Wednesday, Jul 19, 2017 - 06:26 AM (IST)

ਵਿਜੀਲੈਂਸ ''ਚ ਭਰਤੀ ਕਰਵਾਉਣ ਬਦਲੇ ਠੱਗੇ 4 ਲੱਖ

ਤਰਨਤਾਰਨ,  (ਰਾਜੂ)  -ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਵਿਜੀਲੈਂਸ 'ਚ ਭਰਤੀ ਕਰਵਾਉਣ ਬਦਲੇ 4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸਤਨਾਮ ਸਿੰਘ ਪੁੱਤਰ ਗਰੀਬ ਦਾਸ ਵਾਸੀ ਗਿੱਲ ਵੜੈਚ ਜ਼ਿਲਾ ਤਰਨਤਾਰਨ ਨੇ ਦੱਸਿਆ ਕਿ ਗੁਲਫਾਮ ਮਸੀਹ ਪੁੱਤਰ ਪੱਪੂ ਮਸਹੀ ਵਾਸੀ ਮਿਸ਼ਨ ਕੰਪਾਊਂਡ ਨੇੜੇ ਸੇਂਟ ਹਸਪਤਾਲ ਤਰਨਤਾਰਨ ਨੇ ਮੇਰੇ ਦੋ ਲੜਕਿਆਂ ਨੂੰ ਵਿਜੀਲੈਂਸ ਵਿਚ ਭਰਤੀ ਕਰਵਾਉਣ ਬਦਲੇ ਮੇਰੇ ਕੋਲੋਂ 4 ਲੱਖ ਰੁਪਏ ਸਨ ਤੇ ਨਾ ਤਾਂ ਉਸ ਨੇ ਮੇਰੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਮੇਰੇ ਲੜਕਿਆਂ ਨੂੰ ਭਰਤੀ ਕਰਵਾਇਆ। ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਇਸ ਸਬੰਧੀ ਗੁਲਫਾਮ ਮਸੀਹ ਖਿਲਾਫ 420 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News