ਪਹਿਲੀ ਵਾਰ ਸੱਦਾ ਪੱਤਰ ’ਤੇ ‘QR ਕੋਡ’ ਰਾਹੀਂ ਜਾਣਕਾਰੀ ਮਿਲੇਗੀ : ਜ਼ਿਲਾ ਚੋਣ ਅਫ਼ਸਰ

Saturday, Jun 01, 2024 - 05:36 AM (IST)

ਪਹਿਲੀ ਵਾਰ ਸੱਦਾ ਪੱਤਰ ’ਤੇ ‘QR ਕੋਡ’ ਰਾਹੀਂ ਜਾਣਕਾਰੀ ਮਿਲੇਗੀ : ਜ਼ਿਲਾ ਚੋਣ ਅਫ਼ਸਰ

ਬਠਿੰਡਾ (ਵਰਮਾ)– ਚੋਣ ਕਮਿਸ਼ਨ ਨੇ ਪਹਿਲੀ ਵਾਰ ਸੱਦਾ ਪੱਤਰਾਂ ’ਤੇ ‘QR ਕੋਡ’ ਦਿੱਤਾ ਹੈ, ਜਿਸ ਰਾਹੀਂ ਵੋਟਰਾਂ ਨੂੰ ਬੂਥ ਤੇ ਵੋਟ ਬਾਰੇ ਪੂਰੀ ਜਾਣਕਾਰੀ ਮਿਲੇਗੀ। ਜ਼ਿਲਾ ਚੋਣ ਅਫ਼ਸਰ ਕਮ ਡੀ. ਸੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਦਿੱਤੇ 70 ਨੂੰ ਪਾਰ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਵੱਖ-ਵੱਖ ਉਪਰਾਲੇ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਸਭਾ ਚੋਣਾਂ ’ਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਵੋਟ ਸਾਡਾ ਸੰਵਿਧਾਨਕ ਅਧਿਕਾਰ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਦੇਸ਼ ਦੀ ਖ਼ੁਸ਼ਹਾਲੀ ’ਚ ਯੋਗਦਾਨ ਪਾ ਸਕਦੇ ਹਾਂ। ਸਾਡੇ ਸੰਵਿਧਾਨ ਨੇ ਜਿਥੇ ਸਾਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ, ਉਥੇ ਹੀ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਅਜਿਹੀ ਸ਼ਕਤੀ ਵੀ ਦਿੱਤੀ ਹੈ, ਜਿਸ ਦੀ ਵਰਤੋਂ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕਰ ਸਕਦੇ ਹਾਂ। ਉਨ੍ਹਾਂ ਜ਼ਿਲੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਜੋ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰ ਸਕੀਏ।

ਇਹ ਖ਼ਬਰ ਵੀ ਪੜ੍ਹੋ : 50 ਲੱਖ ਦਾ ਕਰਜ਼ਾ ਚੁੱਕ 23 ਸਾਲਾ ਪੁੱਤ ਨੂੰ ਡੌਂਕੀ ਲਾ ਭੇਜਿਆ ਸੀ ਅਮਰੀਕਾ, ਸੜਕ ਹਾਦਸੇ ’ਚ ਮੌਤ

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਵੋਟਰ ਕਤਾਰ ਸੂਚਨਾ ਪ੍ਰਣਾਲੀ ਵੀ ਸ਼ੁਰੂ ਕੀਤੀ ਹੈ, ਜਿਥੇ ਵੋਟਰ 1 ਜੂਨ ਨੂੰ ਆਪਣੇ ਪੋਲਿੰਗ ਸਟੇਸ਼ਨ ’ਤੇ ਖੜ੍ਹੇ ਵੋਟਰਾਂ ਦੀਆਂ ਲਾਈਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਵੋਟਰਾਂ ਨੂੰ ਵ੍ਹਟਸਐਪ ਨੰਬਰ ’ਤੇ ‘ਵੋਟ’ ਟਾਈਪ ਕਰਕੇ ਸੁਨੇਹਾ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਕ ਲਿੰਕ ਪ੍ਰਾਪਤ ਹੋਵੇਗਾ, ਜਿਸ ’ਤੇ ਕਲਿੱਕ ਕਰਨ ’ਤੇ 2 ਬਦਲ ਉਪਲੱਬਧ ਹੋਣਗੇ, ਪਹਿਲਾ– ਲੋਕੇਸ਼ਨ ਵਾਈਜ਼ ਤੇ ਦੂਜਾ– ਬੂਥ ਵਾਈਜ਼ ਸਕ੍ਰੀਨ ’ਤੇ ਦਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਲੋਕੇਸ਼ਨ ਵਾਈਜ਼ ਬਦਲ ਦੀ ਚੋਣ ਕਰਨ ਉਪਰੰਤ ਵੋਟਰ ਨੂੰ ਆਪਣੀ ਲੋਕੇਸ਼ਨ ਸਾਂਝੀ ਕਰਨੀ ਪਵੇਗੀ, ਜਿਸ ਤੋਂ ਬਾਅਦ ਵੋਟਰ ਦੇ ਘਰ ਨੇੜੇ ਪੋਲਿੰਗ ਸਟੇਸ਼ਨਾਂ ਦੀ ਸੂਚੀ ਮੋਬਾਇਲ ਸਕ੍ਰੀਨ ’ਤੇ ਦਿਖਾਈ ਦੇਵੇਗੀ। ਇਸ ਤੋਂ ਬਾਅਦ ਵੋਟਰ ਨੂੰ ਬੂਥ ਨੰਬਰ ਲਿਖਣਾ ਹੋਵੇਗਾ ਤੇ ਤੁਰੰਤ ਮੋਬਾਇਲ ਸਕ੍ਰੀਨ ’ਤੇ ਇਹ ਜਾਣਕਾਰੀ ਆ ਜਾਵੇਗੀ ਕਿ ਉਸ ਬੂਥ ’ਤੇ ਵੋਟ ਪਾਉਣ ਲਈ ਕਿੰਨੇ ਵੋਟਰ ਕਤਾਰ ’ਚ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਵੋਟਰ ਬੂਥ ਅਨੁਸਾਰ ਦੂਜਾ ਬਦਲ ਚੁਣਦਾ ਹੈ ਤਾਂ ਪੰਜਾਬ ਰਾਜ ਦੀ ਚੋਣ ਕਰਨ ਤੋਂ ਬਾਅਦ ਉਸ ਨੂੰ ਆਪਣਾ ਜ਼ਿਲਾ ਚੁਣਨਾ ਪਵੇਗਾ ਤੇ ਉਸ ਜ਼ਿਲੇ ਦੇ ਸਾਰੇ ਵਿਧਾਨ ਸਭਾ ਹਲਕੇ ਸਕ੍ਰੀਨ ’ਤੇ ਨਜ਼ਰ ਆਉਣਗੇ। ਆਪਣਾ ਵਿਧਾਨ ਸਭਾ ਹਲਕਾ ਚੁਣਨ ਤੋਂ ਬਾਅਦ ਤੁਹਾਨੂੰ ਸਬੰਧਤ ਬੂਥ ਨੰਬਰ ਭਰਨਾ ਹੋਵੇਗਾ, ਜਿਸ ਰਾਹੀਂ ਵੋਟਰ ਨੂੰ ਪਤਾ ਲੱਗ ਸਕੇਗਾ ਕਿ ਉਸ ਦੇ ਬੂਥ ’ਤੇ ਕਿੰਨੇ ਵੋਟਰ ਵੋਟ ਪਾਉਣ ਲਈ ਖੜ੍ਹੇ ਹਨ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਪੋਲਿੰਗ ਵਾਲੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਇਕ ਪਾਸੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਵੋਟਰ ਇਸ ਵੋਟਿੰਗ ਕਤਾਰ ਪ੍ਰਣਾਲੀ ਰਾਹੀਂ ਵੋਟ ਪਾਉਣ ਲਈ ਜਾ ਸਕਣਗੇ। ਬੂਥ ’ਤੇ ਜਾਓ ਤੇ ਆਪਣੀ ਵੋਟ ਉਸ ਸਮੇਂ ਪਾਓ ਜਦੋਂ ਬੂਥ ’ਤੇ ਭੀੜ ਨਾ ਹੋਵੇ। ਇਸ ਨਾਲ ਵੋਟਰਾਂ ਨੂੰ ਗਰਮੀ ਤੋਂ ਬਚਣ ਦੇ ਨਾਲ-ਨਾਲ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News