ਸੰਗਤ ਮੰਡੀ ਦੀ ਹੈਰਾਨ ਕਰਨ ਵਾਲੀ ਘਟਨਾ, ਖਾਣਾ ਖਾਣ ਤੋਂ ਬਾਅਦ ਕੜਾਹੀ ’ਚੋਂ ਮਿਲਿਆ ਸੱਪ, ਦੇਖ ਉੱਡੇ ਹੋਸ਼

Wednesday, Jan 12, 2022 - 02:20 PM (IST)

ਸੰਗਤ ਮੰਡੀ ਦੀ ਹੈਰਾਨ ਕਰਨ ਵਾਲੀ ਘਟਨਾ, ਖਾਣਾ ਖਾਣ ਤੋਂ ਬਾਅਦ ਕੜਾਹੀ ’ਚੋਂ ਮਿਲਿਆ ਸੱਪ, ਦੇਖ ਉੱਡੇ ਹੋਸ਼

ਬਠਿੰਡਾ : ਬਠਿੰਡਾ ਦੇ ਕਸਬਾ ਸੰਗਤ ਮੰਡੀ ਦੀ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਦੀ ਇਲਾਕੇ ਭਰ ਵਿਚ ਚਰਚਾ ਹੋ ਰਹੀ ਹੈ। ਦਰਅਸਲ ਸੰਗਤ ਮੰਡੀ ਦੇ ਇਕ ਨੌਜਵਾਨ ਦੀ ਉਸ ਸਮੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਜਿਹੜੀ ਦਾਲ ਉਸ ਨੇ ਖਾਧੀ ਹੈ ਅਤੇ ਜਿਸ ਵਿਚ ਦਾਲ ਬਣਾਈ ਸੀ ਉਸ ਵਿਚੋਂ ਮਰਿਆ ਸੱਪ ਮਿਲਿਆ ਹੈ। ਆਨਨ-ਫਾਨਨ ਵਿਚ ਨੌਜਵਾਨ ਮਰੇ ਸੱਪ ਨੂੰ ਲੈ ਕੇ ਸਰਕਾਰੀ ਹਸਪਤਾਲ ਬਠਿੰਡਾ ਪਹੁੰਚ ਗਿਆ। ਨੌਜਵਾਨ ਸੁਸ਼ੀਲ ਬਿਹਾਰ ਦਾ ਰਹਿਣ ਵਾਲਾ ਹੈ, ਬਠਿੰਡਾ ਦੀ ਸੰਗਤ ਮੰਡੀ ਵਿਚ ਲੇਬਰ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਚੋਣ ਜ਼ਾਬਤੇ ਦੌਰਾਨ ਪਟਿਆਲਾ ’ਚ ਵੱਡੀ ਵਾਰਦਾਤ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ

ਸੁਸ਼ੀਲ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਸ ਨੂੰ ਉਸ ਦੇ ਸਾਥੀ ਜਿਸ ਨੇ ਬਣਾਈ ਸੀ ਨੇ ਦੱਸਿਆ ਕਿ ਜਿਹੜੀ ਦਾਲ ਉਸ ਨੇ ਖਾਧੀ ਹੈ ਉਸ ਦਾਲ ਵਾਲੇ ਭਾਂਡੇ ’ਚੋਂ ਉਸ ਨੂੰ ਮਰਿਆ ਸੱਪ ਮਿਲਿਆ ਹੈ। ਜਿਸ ਤੋਂ ਬਾਅਦ ਉਸ ਦੇ ਹੋਸ਼ ਉੱਡ ਗਏ। ਮਰੇ ਸੱਪ ਨੂੰ ਲੈ ਕੇ ਉਹ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿਚ ਪਹੁੰਚ ਗਿਆ। ਜਿੱਥੇ ਮੈਡੀਕਲ ਅਫਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਦੱਸਿਆ ਕਿ ਸੱਪ ਦਾ ਜ਼ਹਿਰ ਉਦੋਂ ਹੀ ਸਰੀਰ ਵਿਚ ਪਹੁੰਚਦਾ ਹੈ, ਜਦੋਂ ਉਹ ਡੰਗ ਮਾਰਦਾ ਹੈ। ਨੌਜਵਾਨ ਨੂੰ ਸਮਝਾਉਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਇਸ ਘਟਨਾ ਦੀ ਇਲਾਕੇ ਵਿਚ ਖੂਬ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ : ਅਬੋਹਰ ’ਚ ਵੱਡੀ ਵਾਰਦਾਤ, ਦਿਨ ਦਿਹਾੜੇ ਘਰੋਂ ਬੁਲਾ ਕੇ ਨੌਜਵਾਨ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News