''ਫੂਡ ਕਮਿਸ਼ਨ'' ਨਾਲ ਸਬੰਧਿਤ ਸ਼ਿਕਾਇਤਾਂ ਵੈੱਬਸਾਈਟ ''ਤੇ ਹੋਣਗੀਆਂ ਦਰਜ
Tuesday, Jun 25, 2019 - 08:42 AM (IST)

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ 'ਨੈਸ਼ਨਲ ਫੂਡ ਸਕਿਓਰਿਟੀ ਐਕਟ-2013' ਅਧੀਨ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ, ਜੇਕਰ ਕਿਸੇ ਲਾਭਪਾਤਰੀ ਨੂੰ ਕਿਸੇ ਸਕੀਮ ਦੇ ਲਾਭ 'ਚ ਦਿੱਕਤ ਪੇਸ਼ ਆ ਰਹੀ ਹੈ ਤਾਂ ਉਹ ਇਸ ਸਬੰਧੀ ਆਪਣੀ ਸ਼ਿਕਾਇਤ ਕਮਿਸ਼ਨ ਦੀ ਵੈਬਸਾਇਟ 'ਤੇ ਦਰਜ ਕਰਵਾ ਸਕਦਾ ਹੈ, ਉਕਤ ਪ੍ਰਗਟਾਵਾ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਡੀ. ਪੀ. ਰੈਡੀ ਨੇ ਕੀਤਾ।
ਰੈਡੀ ਨੇ ਇਸ ਸਬੰਧੀ ਜਾਰੀ ਪ੍ਰੈਸ ਬਿਆਨ 'ਚ ਕਿਹਾ ਕਿ 'ਨੈਸ਼ਨਲ ਫੂਡ ਸਕਿਓਰਿਟੀ ਐਕਟ-2013' ਅਧੀਨ ਸਹੂਲਤਾਂ ਲੈਣ 'ਚ ਕਈ ਵਾਰ ਮੁਸ਼ਕਲਾ ਆਉਦੀਆਂ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਉਹ ਕਮਿਸ਼ਨ ਨਾਲ ਚਿੱਠੀ-ਪੱਤਰ ਕਰਦੇ ਹਨ, ਜਿਸ 'ਚ ਕਾਫੀ ਸਮਾਂ ਸ਼ਿਕਾਇਤ ਦੇ ਨਿਪਟਾਰੇ 'ਚ ਲੱਗ ਜਾਂਦਾ ਸੀ । ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ 'ਚ ਰੱਖਦਿਆ ਕਮਿਸ਼ਨ ਦੀ ਵੈੱਬਸਾਈਟ ਤਿਆਰ ਕਰਵਾਈ ਗਈ ਹੈ, ਜੋ ਕਿ ਸਾਰੇ ਭਾਈਵਾਲਾਂ ਨੂੰ ਸੂਚਨਾ, ਸਿੱਖਿਆ ਤੇ ਪ੍ਰਸਾਰ(ਆਈ. ਈ. ਸੀ.) ਪ੍ਰਚਾਰ ਕਰਨ ਕਰਨ ਦੇ ਨਾਲ-ਨਾਲ ਕਮਿਸ਼ਨ ਨਾਲ ਸਬੰਧਿਤ ਸ਼ਿਕਾਇਤਾਂ ਵੀ ਇਸ 'ਤੇ ਦਰਜ ਕੀਤੀਆ ਜਾ ਸਕਦੀਆਂ ਹਨ। ਇਸ ਵੈੱਬਸਾਈਟ ਦੇ ਸ਼ੁਰੂ ਹੋਣ ਨਾਲ ਕਮਿਸ਼ਨ ਕੋਲ ਆਉਣ ਵਾਲੀ ਕੋਈ ਵੀ ਸ਼ਿਕਾਇਤ ਹੁਣ ਸਬੰਧਤ ਜ਼ਿਲੇ ਦੇ ਜ਼ਿਲਾ ਸ਼ਿਕਾਇਤ ਨਿਵਾਰਣ ਅਫ਼ਸਰ ਕੋਲ ਪੁੱਜੇਗੀ ਅਤੇ ਅਪੀਲਾਂ ਕਮਿਸ਼ਨ ਪੱਧਰ 'ਤੇ ਨਜਿੱਠੀਆਂ ਜਾਣਗੀਆਂ।