ਚੰਡੀਗੜ ਤੋਂ ਪੁੱਜੀ ਫੂਡ ਬ੍ਰਾਂਚ ਦੀ ਸਟੇਟ ਟੀਮ ਵਲੋਂ ਹਲਵਾਈ ਦੀ ਦੁਕਾਨ 'ਤੇ ਛਾਪੇਮਾਰੀ (ਵੀਡੀਓ)

08/18/2018 2:26:29 PM

ਮੋਗਾ (ਸੰਦੀਪ ਸ਼ਰਮਾ) - ਸਮੁੱਚੇ ਸੂਬੇ 'ਚ ਧੜੱਲੇ ਨਾਲ ਸ਼ੱਕੀ ਦੁੱਧ ਤੇ ਦੁੱਧ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਖਾਣ ਪੀਣ ਵਾਲੀਆਂ ਸ਼ੱਕੀ ਵਸਤਾਂ ਦੀ ਸ਼ਰੇਆਮ ਵਿੱਕਣ ਦਾ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਮਾਮਲੇ ਨੂੰ ਰੋਕਣ ਲਈ ਸਟੇਟ ਫੂਡ ਕਮਿਸ਼ਨਰ-ਕਮ-ਕੰਟਰੋਲਰ ਡਾ. ਕਾਹਨ ਸਿੰਘ ਪੰਨੂ ਨੇ ਪਿਛਲੇ ਦਿਨੀਂ ਜ਼ਿਲਾ ਪੱਧਰੀ ਫੂਡ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਕੇ ਇਸ ਮਾਮਲੇ ਪ੍ਰਤੀ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜ਼ਿਲਾ ਪੱਧਰੀ ਅਧਿਕਾਰੀਆਂ ਦੇ ਨਾਲ-ਨਾਲ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਕਈ ਸੂਬਾ ਪੱਧਰੀ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਬੀਤੇ ਦਿਨ ਮੋਗਾ ਵਿਖੇ ਸਟੇਟ ਪੱਧਰੀ ਫੂਡ ਟੀਮ ਨੇ ਐਡੀਨਸ਼ਨਲ ਫੂਡ ਕਮਿਸ਼ਨਰ ਗੁਰਪ੍ਰੀਤ ਸਿੰਘ ਪੰਨੂ ਅਤੇ ਫੂਡ ਸੇਫਟੀ ਅਫਸਰ ਮਨਜਿੰਦਰ ਢਿੱਲੋ ਦੀ ਅਗਵਾਈ 'ਚ ਸਥਾਨਕ ਨਿਊ ਟਾਊਨ ਗਲੀ ਨੰਬਰ 2 ਵਿਖੇ ਸਥਿਤ ਨਾਮੀ ਹਲਵਾਈ ਪ੍ਰੇਮ ਦੀ ਹੱਟੀ 'ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਟੀਮ ਨੇ ਇਸ ਦੁਕਾਨ 'ਤੇ ਸਪਲਾਈ ਹੋਣ ਵਾਲੇ ਦੁੱਧ ਦੇ ਨਾਲ-ਨਾਲ ਤਿਆਰ ਮਠਿਆਈਆਂ ਦੀ ਵੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ। ਛਾਪੇਮਾਰੀ ਦਾ ਖੁਲਾਸਾ ਕਰਦੇ ਹੋਏ ਡਾ. ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਇਸ ਦੁਕਾਨ ਤੋਂ ਸ਼ੱਕੀ ਦੁੱਧ ਨਾਲ ਤਿਆਰ ਚਾਰ ਮਠਿਆਈਆਂ, ਪਨੀਰ, ਖੋਆ ਅਤੇ ਬੇਕਰੀ ਪੇਸਟ੍ਰੀ ਦੇ ਸੈਂਪਲ ਲਏ ਗਏ ਹਨ ਅਤੇ ਉਨ੍ਹਾਂ ਨੇ ਕੁੱਝ ਨਾ ਖਾਣ ਯੋਗ ਸਮਾਨ ਨੂੰ ਵੀ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਹੈ।


Related News