1 ਜੁਲਾਈ ਤੋਂ 17 ਜੁਲਾਈ ਤੱਕ ਮੰਡੀ ’ਚ ਕੀਤੀ ਜਾਵੇਗੀ ਫੌਗਿੰਗ
Saturday, Jun 29, 2024 - 10:48 AM (IST)
ਭੁੱਚੋ ਮੰਡੀ (ਨਾਗਪਾਲ) : ਡੇਂਗੂ ਦੇ ਮੱਛਰ ਨੂੰ ਖ਼ਤਮ ਕਰਨ ਲਈ ਨਗਰ ਕੌਂਸਲ ਭੁੱਚੋ ਮੰਡੀ ਵੱਲੋਂ ਫੌਗਿੰਗ ਕਰਨ ਦਾ ਐਕਸ਼ਨ ਪਲਾਨ ਬਣਾਇਆ ਗਿਆ ਹੈ। ਇਸ ਤਹਿਤ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਫੌਗਿੰਗ, ਸਪਰੇਅ ਅਤੇ ਨਿਰੰਤਰ ਦਵਾਈ ਦਾ ਛਿੜਕਾਅ ਕਰਵਾਇਆ ਜਾਵੇਗਾ ਤਾਂ ਜੋ ਡੇਂਗੂ-ਮਲੇਰੀਆ ਵਰਗੇ ਖ਼ਤਰਨਾਕ ਮੱਛਰਾਂ ਨੂੰ ਖ਼ਤਮ ਕੀਤਾ ਜਾ ਸਕੇ। ਕੌਂਸਲ ਦੇ ਸੈਂਟਰੀ ਇੰਚਾਰਜ ਸਤੀਸ਼ ਚੰਦਰ ਨੇ ਦੱਸਿਆ ਕਿ ਵਿਭਾਗ ਦੀ ਟੀਮ ਲੋਕਾਂ ਨੂੰ ਸਾਫ਼-ਸਫ਼ਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰ ਰਹੀ ਹੈ।
ਉਨ੍ਹਾਂ ਦੱਸਿਆਂ ਕਿ ਇਕ ਜੁਲਾਈ ਤੋਂ 17 ਜੁਲਾਈ ਤਕ ਮੰਡੀ ਦੇ ਵੱਖ-ਵੱਖ ਹਿੱਸਿਆਂ ਵਿਚ ਫੌਗਿੰਗ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ 1 ਜੁਲਾਈ ਨੂੰ ਦਸਮੇਸ਼ ਨਗਰ ਅਤੇ ਬੇਗਾ ਰੋਡ, 2 ਜੁਲਾਈ ਨੂੰ ਰੂਪਾ ਹਲਵਾਈ ਦੇ ਪਿਛਲੇ ਪਾਸੇ ਅਤੇ ਬਾਲਿਆਂਵਾਲੀ ਰੋਡ, 3 ਜੁਲਾਈ ਨੂੰ ਗਲੀਆ ਅਤੇ ਪਾਰਕਾਂ ਵਿਚ, 4 ਜੁਲਾਈ ਨੂੰ ਦਾਣਾ ਮੰਡੀ ਅਤੇ ਮੇਨ ਬਾਜ਼ਾਰ, 5 ਜੁਲਾਈ ਨੂੰ ਝੁੱਗੀਆਂ ਦੇ ਆਸ-ਪਾਸ, 6 ਜੁਲਾਈ ਨੂੰ ਗੁਰੂ ਅਰਜਨ ਦੇਵ ਨਗਰ ਅਤੇ ਗਊਸ਼ਾਲਾ ਦੇ ਆਸ-ਪਾਸ, 7 ਜੁਲਾਈ ਨੂੰ ਸਟੇਸ਼ਨ ਬਸਤੀ।
ਇਸ ਮੌਕੇ 8 ਜੁਲਾਈ ਨੂੰ ਬਰਮਾ ਬਸਤੀ ਅਤੇ ਬੁਰਜ ਕਾਹਨ ਸਿੰਘ ਵਾਲਾ ਦੇ ਆਸ-ਪਾਸ, 9 ਜੁਲਾਈ ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਆਸ-ਪਾਸ,10 ਅਤੇ 11 ਜੁਲਾਈ ਨੂੰ ਬਸਤੀ ਰਾਮ ਬਿਲਾਸ ਅਤੇ ਮਸੀਤ ਦੇ ਆਸ-ਪਾਸ, 13 ਜੁਲਾਈ ਨੂੰ ਟਰੱਕ ਯੂਨੀਅਨ ਦੇ ਪਿਛਲੇ ਪਾਸੇ, 15 ਜੁਲਾਈ ਨੂੰ ਗੁਰੂ ਤੇਗ ਬਹਾਦਰ ਮਾਰਕੀਟ,16 ਜੁਲਾਈ ਨੂੰ ਫੁਆਰਾ ਚੌਕ ਅਤੇ ਬਾਈਪਾਸ ਰੋਡ ਅਤੇ 17 ਜੁਲਾਈ ਨੂੰ ਬਾਈਪਾਸ ਤੋਂ ਆਦੇਸ ਹਸਪਤਾਲ ਤਕ ਫੌਗਿੰਗ ਕਰਵਾਈ ਜਾਵੇਗੀ।